14.8 C
Toronto
Tuesday, September 16, 2025
spot_img
Homeਪੰਜਾਬਜਲ੍ਹਿਆਂਵਾਲਾ ਬਾਗ਼ ਦੀ ਨਵੀਂ ਗੈਲਰੀ 'ਚੋਂ ਹਟਾਈਆਂ ਇਤਰਾਜ਼ਯੋਗ ਪੇਂਟਿੰਗਾਂ

ਜਲ੍ਹਿਆਂਵਾਲਾ ਬਾਗ਼ ਦੀ ਨਵੀਂ ਗੈਲਰੀ ‘ਚੋਂ ਹਟਾਈਆਂ ਇਤਰਾਜ਼ਯੋਗ ਪੇਂਟਿੰਗਾਂ

Image Courtesy :etvbharat

ਸ਼ਵੇਤ ਮਲਿਕ ਦੇ ਅਸਤੀਫੇ ਦੀ ਉਠਣ ਲੱਗੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼
ਜਲ੍ਹਿਆਂਵਾਲਾ ਬਾਗ਼ ਦੀ ਕਰਵਾਈ ਜਾ ਰਹੀ ਨਵਉਸਾਰੀ ਤੇ ਸੁੰਦਰੀਕਰਨ ਦੇ ਚੱਲਦਿਆਂ ਸਮਾਰਕ ਵਿਚ ਸਥਾਪਿਤ ਕੀਤੀਆਂ ਨਵੀਆਂ ਗੈਲਰੀਆਂ ਵਿਚ ਲਗਾਈਆਂ ਅਰਧ-ਨਗਨ ਔਰਤਾਂ ਦੀਆਂ ਪੇਂਟਿੰਗ ਵਿਵਾਦ ਉਠਣ ਤੋਂ ਬਾਅਦ ਹਟਾ ਦਿੱਤੀਆਂ ਗਈਆਂ ਹਨ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਤੇ ਸ਼ਹੀਦ ਪਰਿਵਾਰ ਸਮਿਤੀ ਸਮੇਤ ਕੁਝ ਹੋਰਨਾਂ ਜਥੇਬੰਦੀਆਂ ਨੇ ਅਜਿਹੀਆਂ ਪੇਂਟਿੰਗਜ਼ ਦਾ ਵਿਰੋਧ ਕਰਦਿਆਂ ਇਸ ਨੂੰ ਸ਼ਹੀਦਾਂ ਤੇ ਸ਼ਹੀਦੀ ਸਮਾਰਕ ਦੀ ਬੇਅਦਬੀ ਦੱਸਿਆ ਸੀ। ਇਸਦੇ ਨਾਲ ਹੀ ਅਜਿਹੀ ਕੁਤਾਹੀ ਲਈ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਟਰਸਟੀ ਸ਼ਵੇਤ ਮਲਿਕ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਐਸ.ਡੀ.ਐਮ. ਵਿਕਾਸ ਹੀਰਾ ਨੇ ਕਿਹਾ ਕਿ ਅਜਿਹੀਆਂ ਪੇਂਟਿੰਗ ਬਾਰੇ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹ ਇਸ ਬਾਰੇ ਜ਼ਰੂਰ ਜਾਂਚ ਕਰਨਗੇ।

RELATED ARTICLES
POPULAR POSTS