17.5 C
Toronto
Tuesday, September 16, 2025
spot_img
Homeਪੰਜਾਬਪੰਜਾਬ ਦੇ ਕਈ ਇਲਾਕੇ ਅਜੇ ਵੀ ਪਾਣੀ ਦੀ ਮਾਰ ਹੇਠ

ਪੰਜਾਬ ਦੇ ਕਈ ਇਲਾਕੇ ਅਜੇ ਵੀ ਪਾਣੀ ਦੀ ਮਾਰ ਹੇਠ

ਪੀਆਰਟੀਸੀ ਦੀ ਮਨਾਲੀ ’ਚ ਰੁੜੀ ਬੱਸ ਦੇ ਕੰਡਕਟਰ ਦੀ ਲਾਸ਼ ਵੀ ਮਿਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਦਿਨੀਂ ਪਏ ਭਾਰੀ ਮੀਂਹ ਕਰਕੇ ਪੰਜਾਬ ਵਿਚ ਅਜੇ ਤੱਕ ਵੀ ਕਈ ਇਲਾਕੇ ਪਾਣੀ ਦੀ ਮਾਰ ਹੇਠ ਹਨ। ਪਟਿਆਲਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸਤਲੁਜ ਦਰਿਆ ਦੇ ਨੇੜਲੇ ਪਿੰਡ ਅਜੇ ਵੀ ਪਾਣੀ ਵਿਚ ਘਿਰੇ ਹੋਏ ਹਨ ਅਤੇ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹਨ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਰੁੜ੍ਹੀ ਪੀਆਰਟੀਸੀ ਦੀ ਬੱਸ ਦੀ ਤਲਾਸ਼ ਜਾਰੀ ਹੈ। ਇਸ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਪਿਛਲੇ ਦਿਨ ਮਿਲ ਗਈ ਸੀ ਤੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਉਹ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੀਆਰਟੀਸੀ ਦੇ ਪਟਿਆਲਾ ਸਥਿਤ ਹੈੱਡ ਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਸਵਾਰੀਆਂ ਲੈ ਕੇ 8 ਜੁਲਾਈ ਦੀ ਸਵੇਰ ਨੂੰ ਮਨਾਲੀ ਗਈ ਸੀ। ਉਸ ਮਗਰੋਂ ਸਵਾਰੀਆਂ ਉਤਾਰ ਕੇ ਇਹ ਬੱਸ ਜਦੋਂ ਪਾਰਕਿੰਗ ਵਿੱਚ ਖੜ੍ਹੀ ਕੀਤੀ ਹੋਈ ਸੀ ਤਾਂ ਅੱਧੀ ਰਾਤ ਨੂੰ ਆਇਆ ਪਾਣੀ, ਇਸ ਬੱਸ ਨੂੰ ਰੋੜ ਕੇ ਲੈ ਗਿਆ। ਇਸ ਵਿੱਚ ਸੁੱਤੇ ਡਰਾਈਵਰ ਤੇ ਕੰਡਕਟਰ ਵੀ ਰੁੜ੍ਹ ਗਏ ਸਨ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੜਾਨਾ ਦਾ ਕਹਿਣਾ ਹੈ ਵਿਭਾਗ ਪੀੜਤ ਪਰਿਵਾਰਾਂ ਦੇ ਨਾਲ ਹੈ।

RELATED ARTICLES
POPULAR POSTS