ਪੰਜਾਬ ਦੇ 40 ਵਿਦਿਆਰਥੀ ਵੀ ਚੰਦਰਯਾਨ-3 ਨੂੰ ਦੇਖਣ ਲਈ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਚੰਦਰਯਾਨ-3 ਨੂੰ ਅੱਜ ਸ਼ੁੱਕਰਵਾਰ ਦੁਪਹਿਰੇ 2 ਵੱਜ ਕੇ 35 ਮਿੰਟ ’ਤੇ ਲਾਂਚ ਕੀਤਾ ਗਿਆ। ਇਸ ਮੌਕੇ ਨੂੰ ਦੇਖਣ ਲਈ ਪੰਜਾਬ ਦੇ 40 ਵਿਦਿਆਰਥੀ ਵੀ ਪੁੱਜੇ ਹੋਏ ਸਨ। ਇਸ ਚੰਦਰਯਾਨ ਵਿਚ ਇਕ ਲੈਂਡਰ ਅਤੇ ਇਕ ਰੋਵਰ ਲੱਗਾ ਹੋਇਆ ਹੈ ਜੋ ਕਿ ਚੰਨ ’ਤੇ ਪੁੱਜ ਕੇ ਉਥੋਂ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਜਿੱਥੋਂ ਤੱਕ ਭਾਰਤ ਦੇ ਪੁਲਾੜ ਖੇਤਰ ਦਾ ਸੰਬੰਧ ਹੈ, 14 ਜੁਲਾਈ 2023 ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਚੰਦਰਯਾਨ-3 ਸਾਡਾ ਤੀਜਾ ਚੰਦਰ ਮਿਸ਼ਨ, ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਸ਼ਾਨਦਾਰ ਮਿਸ਼ਨ ਲੋਕਾਂ ਦੀਆਂ ਉਮੀਦਾਂ ਅਤੇ ਸਾਡੀ ਕੌਮ ਦੇ ਸੁਪਨਿਆਂ ਨੂੰ ਲੈ ਕੇ ਜਾਵੇਗਾ।