-9.2 C
Toronto
Monday, January 5, 2026
spot_img
Homeਭਾਰਤਦਾਊਦ ਇਬਰਾਹਿਮ ਦਾ ਭਰਾ ਇਕਬਾਲ ਕਾਸਕਰ ਗ੍ਰਿਫਤਾਰ

ਦਾਊਦ ਇਬਰਾਹਿਮ ਦਾ ਭਰਾ ਇਕਬਾਲ ਕਾਸਕਰ ਗ੍ਰਿਫਤਾਰ

ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜਿਆ
ਮੁੰਬਈ/ਬਿਊਰੋ ਨਿਊਜ਼
ਭਗੌੜੇ ਮਾਫੀਆ ਸਰਗਣੇ ਦਾਊਦ ਇਬਰਾਹਿਮ ਦੇ ਛੋਟੇ ਭਰਾ ਇਕਬਾਲ ਕਾਸਕਰ ਨੂੰ ਮੁੰਬਈ ਦੀ ਠਾਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਾਸਕਰ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ ਕਾਸਕਰ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਇਕਬਾਲ ਕਾਸਕਰ 12 ਮਾਰਚ, 1993 ਨੂੰ ਮੁੰਬਈ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਦੁਬਈ ਵੀ ਚਲਾ ਗਿਆ ਸੀ। ਹੁਣ ਉਹ ਭਾਰਤ ਵਿਚ ਰਹਿ ਰਿਹਾ ਦਾਊਦ ਦਾ ਇਕੋ ਭਰਾ ਹੈ। ਉਹ ਸ਼ਹਿਰ ਵਿਚ ਦਾਊਦ ਦੇ ਰੀਅਲ ਅਸਟੇਟ ਕਾਰੋਬਾਰ ਨੂੰ ਦੇਖਦਾ ਹੈ।

 

RELATED ARTICLES
POPULAR POSTS