-3.7 C
Toronto
Wednesday, December 3, 2025
spot_img
Homeਭਾਰਤਭੋਲਾ ਡਰੱਗ ਰੈਕੇਟ ਮਾਮਲੇ 'ਚ ਜਸਟਿਸ ਅਜੇ ਤਿਵਾੜੀ ਖੁਦ ਮਾਮਲੇ ਤੋਂ ਹਟੇ

ਭੋਲਾ ਡਰੱਗ ਰੈਕੇਟ ਮਾਮਲੇ ‘ਚ ਜਸਟਿਸ ਅਜੇ ਤਿਵਾੜੀ ਖੁਦ ਮਾਮਲੇ ਤੋਂ ਹਟੇ

ਚੀਫ ਜਸਟਿਸ ਨਵੇਂ ਬੈਂਚ ਦਾ ਕਰਨਗੇ ਗਠਿਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ‘ਚ ਬੁੱਧਵਾਰ ਨੂੰ ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ। ਇਸ ਤੋਂ ਬਾਅਦ ਹੁਣ ਮਾਮਲਾ ਚੀਫ ਜਸਟਿਸ (ਸੀਜੇ) ਨੂੰ ਭੇਜਿਆ ਗਿਆ ਹੈ, ਜਿੱਥੇ ਨਵਾਂ ਬੈਂਚ ਸੁਣਵਾਈ ਲਈ ਗਠਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਜਲਦੀ ਸੁਣਵਾਈ ਦੀ ਮੰਗ ਨੂੰ ਲੈ ਕੇ ਅਰਜੀ ਦਾਇਰ ਕੀਤੀ ਗਈ ਹੈ। ਅਰਜ਼ੀ ‘ਤੇ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਦੀ ਬੈਂਚ ਨੇ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ ਲਈ ਹਾਲ ਹੀ ਵਿਚ ਇਸ ਬੈਂਚ ਦਾ ਗਠਨ ਕੀਤਾ ਗਿਆ ਹੈ। ਅਜਿਹੇ ਵਿਚ ਉਹ ਪਹਿਲਾਂ ਦੋ ਤੋਂ ਤਿੰਨ ਸਾਲ ਪੁਰਾਣੀ ਰਿਪੋਰਟ ਦੇਖਣਾ ਚਾਹੁੰਦੇ ਹਨ। ਇਹ ਰਿਪੋਰਟ ਹਾਈਕੋਰਟ ਦੇ ਰਜਿਸਟਰਾਰ ਦੇ ਕੋਲ ਹੈ। ਅਜਿਹੇ ਵਿਚ ਰਜਿਸਟਰਾਰ ਇਹ ਰਿਪੋਰਟ ਬੈਂਚ ਦੇ ਸਾਹਮਣੇ ਕਰੇ। ਬੈਂਚ ਅੱਗੇ ਸੁਣਵਾਈ ਦੀ ਮੰਗ ‘ਤੇ ਫੈਸਲਾ ਲਵੇਗਾ।
ਸਿੱਧੂ ਸੀਲਬੰਦ ਰਿਪੋਰਟ ਖੋਲ੍ਹਣ ਦੀ ਕਰ ਰਹੇ ਹਨ ਮੰਗ
ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿਚ ਈਡੀ ਅਤੇ ਸਰਕਾਰ ਦੀ ਰਿਪੋਰਟ ਨੂੰ ਜਨਤਕ ਕਰਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕ ਰਹੇ ਹਨ। ਇਸ ਮਾਮਲੇ ਵਿਚ ਈਡੀ ਦੀ ਸੀਲ ਬੰਦ ਰਿਪੋਰਟ ਤੇ ਤੱਤਕਾਲੀਨ ਗ੍ਰਹਿ ਸਕੱਤਰ ਤੇ ਡੀਜੀਪੀ ਦੀ ਓਪੀਨੀਅਨ ਵੀ ਖੋਲ੍ਹੇ ਜਾਣ ਦੀ ਮੰਗ ਕੀਤੀ ਗਈ ਹੈ। ਇਹ ਓਪੀਨੀਅਨ 23 ਮਈ 2018 ਨੂੰ ਹਾਈਕੋਰਟ ਵਿਚ ਸੀਲਬੰਦ ਲਿਫਾਫੇ ਵਿਚ ਸੌਂਪੀ ਗਈ ਸੀ।

 

RELATED ARTICLES
POPULAR POSTS