ਪੱਖੇ ਨਾਲ ਲਟਕ ਕੇ ਮੌਤ ਨੂੰ ਲਗਾਇਆ ਗਲੇ
ਮੁੰਬਈ/ਬਿਊਰੋ ਨਿਊਜ਼
ਟੀ.ਵੀ. ਅਦਾਕਾਰ ਕੁਸ਼ਲ ਪੰਜਾਬੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਕੁਸ਼ਲ ਦਾ ਮ੍ਰਿਤਕ ਸਰੀਰ ਉਸਦੇ ਮੁੰਬਈ ਸਥਿਤ ਫਲੈਟ ਵਿਚ ਪੱਖੇ ਨਾਲ ਲਟਕਦਾ ਮਿਲਿਆ। ਮੁੰਬਈ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕੁਸ਼ਲ ਵਲੋਂ ਖੁਦਕੁਸ਼ੀ ਕਰਨ ਦੀ ਗੱਲ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕੁਸ਼ਲ ਦੇ ਮ੍ਰਿਤਕ ਸਰੀਰ ਨੇੜਿਓਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਪਰ ਅਜੇ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਕੁਸ਼ਲ ਪੰਜਾਬੀ ਨੇ ਸਲਮਾਨ ਖਾਨ ਨਾਲ ‘ਸਲਾਮ-ਏ-ਇਸ਼ਕ’ ਫਿਲਮ ਵਿਚ ਕੰਮ ਕੀਤਾ ਸੀ। ਕੁਸ਼ਲ ਨੇ ਟੀ.ਵੀ. ਕਰੀਅਰ ਦੀ ਸ਼ੁਰੂਆਤ 1995 ਵਿਚ ਕੀਤੀ ਸੀ। ਉਨ੍ਹਾਂ ਕਈ ਟੀ.ਵੀ. ਸੀਰੀਅਲਾਂ ਵਿਚ ਕੰਮ ਕੀਤਾ ਅਤੇ ਫਿਰ ਬਾਲੀਵੁੱਡ ਫਿਲਮਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …