5.4 C
Toronto
Sunday, November 23, 2025
spot_img
Homeਭਾਰਤਰਾਹੁਲ ਗਾਂਧੀ ਦਾ ਮੋਦੀ 'ਤੇ ਵੱਡਾ ਸਿਆਸੀ ਹਮਲਾ

ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ

Rahul Gandhi's public rally in Mehsanaਮੋਦੀ ਨੇ ਸਹਾਰਾ ਅਤੇ ਬਿਰਲਾ ਕੋਲੋਂ ਲਿਆ ਕਰੋੜਾਂ ਰੁਪਏ ਦਾ ਧਨ
ਮਹਿਸਾਨਾ, (ਗੁਜਰਾਤ)/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਏ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਹਾਰਾ ਅਤੇ ਬਿਰਲਾ ਉਦਯੋਗਿਕ ਘਰਾਣਿਆਂ ਤੋਂ ਧਨ ਵਸੂਲਿਆ ਸੀ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਦੋਸ਼ ਅਗਸਤਾ ਵੈਸਟਲੈਂਡ ਘੁਟਾਲੇ ਦੀ ਜਾਂਚ ਤੋਂ ਧਿਆਨ ਲਾਂਭੇ ਕਰਨ ਲਈ ਲਾਏ ਗਏ ਹਨ ਕਿਉਂਕਿ ਇਸ ਵਿੱਚ ਕਾਂਗਰਸ ਦੇ ਆਗੂਆਂ ਅਤੇ ‘ਪਰਿਵਾਰ’ ਦਾ ਨਾਂ ਆ ਰਿਹਾ ਹੈ। ਪ੍ਰਧਾਨ ਮੰਤਰੀ ਦੇ ਘਰੇਲੂ ਰਾਜ ਵਿੱਚ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਨਕਮ ਟੈਕਸ ਵਿਭਾਗ ਦੇ ਰਿਕਾਰਡ ਵਿੱਚ ਸਹਾਰਾ ਗਰੁੱਪ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇੰਦਰਾਜ਼ ਦਰਜ ਹੈ ਕਿ ਉਨ੍ਹਾਂ ਨੇ ਅਕਤੂਬਰ 2013 ਤੋਂ ਫਰਵਰੀ 2014 ਦੇ ਵਿਚਕਾਰ 9 ਵਾਰ ਮੋਦੀ ਨੂੰ 40 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਰਾਹੁਲ ਨੇ ਕਿਹਾ ਕਿ ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਆਮਦਨ ਕਰ ਵਿਭਾਗ ਨੇ ਸਹਾਰਾ ਗਰੁੱਪ ਦੇ ਦਫ਼ਤਰਾਂ ਉੱਤੇ ਛਾਪਾ ਮਾਰਿਆ ਸੀ ਜਿੱਥੋਂ ਇਹ ਦਸਤਾਵੇਜ਼ ਮਿਲੇ ਸਨ। ਇਸ ਤਰ੍ਹਾਂ ਹੀ ਬਿਰਲਾ ਗਰੁੱਪ ਨੇ ਮੋਦੀ ਨੂੰ ਗੁਜਰਾਤ ਦਾ ਪ੍ਰਧਾਨ ਮੰਤਰੀ ਹੁੰਦਿਆਂ 12 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।ਰਾਹੁਲ ਗਾਂਧੀ ਦੇ ਦੋਸ਼ਾਂ ਉੱਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਦੋਸ਼ ਝੂਠੇ, ਤੱਥਹੀਣ ਤੇ ਸ਼ਰਮਨਾਕ ਹਨ ਅਤੇ ਗੰਗਾ ਵਰਗੇ ਪਵਿੱਤਰ ਪ੍ਰਧਾਨ ਮੰਤਰੀ ਉੱਤੇ ਮੰਦਭਾਵਨਾ ਨਾਲ ਲਾਏ ਗਏ ਹਨ।

RELATED ARTICLES
POPULAR POSTS