ਚੀਫ ਜਸਟਿਸ ਰਮਨਾ ਨੇ ਕੇਂਦਰ ਸਰਕਾਰ ਨੂੰ ਕੀਤੀ ਸਿਫਾਰਸ਼
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਜਸਟਿਸ ਯੂ ਯੂ ਲਲਿਤ ਭਾਰਤ ਦੇ 49ਵੇਂ ਚੀਫ ਜਸਟਿਸ ਹੋ ਸਕਦੇ ਹਨ। ਚੀਫ ਜਸਟਿਸ ਐਨ.ਵੀ. ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੂੰ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਐਨ.ਵੀ. ਰਮਨਾ ਆਉਂਦੀ 26 ਅਗਸਤ ਨੂੰ ਰਿਟਾਇਰ ਹੋ ਜਾਣਗੇ ਅਤੇ ਜਸਟਿਸ ਯੂ ਯੂ ਲਲਿਤ 27 ਅਗਸਤ ਨੂੰ ਅਗਲੇ ਚੀਫ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਹਾਲਾਂਕਿ ਜਸਟਿਸ ਲਲਿਤ ਵੀ ਮਹਿਜ 74 ਦਿਨਾਂ ਲਈ ਹੀ ਚੀਫ ਜਸਟਿਸ ਬਣਨਗੇ ਕਿਉਂਕਿ 8 ਨਵੰਬਰ ਨੂੰ ਉਹ ਵੀ ਰਿਟਾਇਰ ਹੋ ਜਾਣਗੇ। ਜ਼ਿਕਰਯੋਗ ਹੈ ਕਿ ਜਸਟਿਸ ਯੂ ਯੂ ਲਲਿਤ ‘ਤਿੰਨ ਤਲਾਕ’ ਦੀ ਪ੍ਰਥਾ ਨੂੰ ਗੈਰਕਾਨੂੰਨੀ ਠਹਿਰਾਉਣ ਸਣੇ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ।
Check Also
ਜਸਟਿਸ ਸੰਜੀਵ ਖੰਨਾ ਭਲਕੇ ਸੋਮਵਾਰ ਨੂੰ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਦਿੱਲੀ …