ਲਖਨਊ/ਬਿਊਰੋ ਨਿਊਜ਼
ਮਿਰਜ਼ਾਪੁਰ ਵਿਚ ਰਾਹੁਲ ਗਾਂਧੀ ਦੀ ਸਭਾ ਵਿਚ ਇਕ ਵਾਰ ਫਿਰ ਮੰਜਿਆਂ ਲਈ ਲੁੱਟ ਮਚੀ, ਜਦੋਂ ਕਿ ਸਟੇਜ ਤੋਂ ਕਾਂਗਰਸੀ ਆਗੂ ਲੋਕਾਂ ਨੂੰ ਮੰਜੇ ਨਾ ਲਿਜਾਣ ਦੀ ਅਪੀਲ ਕਰਦੇ ਰਹੇ। ਪਰ ਉਹਨਾਂ ਦੀ ਅਪੀਲ ਦਾ ਲੋਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਸਭਾ ਵਿਚ ਕਰੀਬ ਦੋ ਹਜ਼ਾਰ ਨਵੇਂ ਮੰਜਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਜਿਵੇਂ ਹੀ ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਪੂਰਾ ਕੀਤਾ, ਤੁਰੰਤ ਹੀ ਇਕ ਕਾਂਗਰਸੀ ਆਗੂ ਨੇ ਮਾਈਕ ਤੋਂ ਅਪੀਲ ਕਰਦੇ ਹੋਏ ਕਿਹਾ, ‘ਖਾਟ ਛੋਡ ਕਰ ਚਲੇ ਜਾਓ’ ਫਿਰ ਵੀ ਸਭਾ ਵਿਚ ਮੌਜੂਦ ਲਗਭਗ ਇਕ ਦਰਜਨ ਤੋਂ ਵੱਧ ਮੰਜੇ ਲੋਕ ਆਪਣੇ ਨਾਲ ਲੈ ਗਏ ਤੇ ਬਾਕੀਆਂ ਨੂੰ ਕਾਂਗਰਸੀ ਵਰਕਰਾਂ ਨੇ ਮੰਜੇ ਲਿਜਾਣੋ ਰੋਕ ਲਿਆ। ਜ਼ਿਕਰਯੋਗ ਹੈ ਕਿ ਮੰਜਿਆਂ ‘ਤੇ ਚਰਚਾ ਦਾ ਆਈਡੀਆ ਪ੍ਰਸ਼ਾਂਤ ਕਿਸ਼ੋਰ ਦਾ ਹੈ। ਤੇ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੀ ਮੰਜਿਆਂ ‘ਤੇ ਹੋਣ ਵਾਲੀ ਪਹਿਲੀ ਸਭਾ ਵਿਚ ਲਗਭਗ ਸਾਰੇ ਹੀ ਮੰਜੇ ਲੋਕ ਲੁੱਟ ਕੇ ਲੈ ਗਏ ਸਨ।
Check Also
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੇਵੇਂਦਰ ਫੜਨਵੀਸ ਹੋ ਸਕਦੇ ਹਨ ਸੂਬੇ ਦੇ ਨਵੇਂ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ …