Breaking News
Home / ਭਾਰਤ / ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਦਾ ਹੈਰਾਨ ਕਰਨ ਵਾਲਾ ਬਿਆਨ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਦਾ ਹੈਰਾਨ ਕਰਨ ਵਾਲਾ ਬਿਆਨ

ਕਿਹਾ – ਗਾਂ ਹੀ ਇਕ ਅਜਿਹਾ ਜੀਵ ਜੋ ਆਕਸੀਜਨ ਲੈਂਦੀ ਹੈ ਅਤੇ ਆਕਸੀਜਨ ਹੀ ਛੱਡਦੀ ਹੈ
ਦੇਹਰਾਦੂਨ/ਬਿਊਰੋ ਨਿਊਜ਼
ਉਤਰਾਖੰਡ ਦੇ ਭਾਜਪਾਈ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਗਾਂ ਬਾਰੇ ਬਿਆਨ ਦੇ ਕੇ ਹੈਰਾਨੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਾਂ ਹੀ ਇਕ ਇੱਕਲੌਤਾ ਅਜਿਹਾ ਜੀਵ ਹੈ ਜੋ ਆਕਸੀਜਨ ਲੈਂਦੀ ਹੈ ਅਤੇ ਆਕਸੀਜਨ ਹੀ ਛੱਡਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗਾਂ ਨੂੰ ਹਰ ਰੋਜ਼ ਥੋੜ੍ਹੀ ਦੇਰ ਸਹਿਲਾਉਣ ਨਾਲ ਸਾਹ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਵਾਇਰਲ ਹੋ ਰਹੀ ਵੀਡੀਓ ਵਿਚ ਮੁੱਖ ਮੰਤਰੀ ਰਾਵਤ ਗਾਂ ਦੀਆਂ ਹੋਰ ਵੀ ਕਈ ਖੂਬੀਆਂ ਦੱਸ ਰਹੇ ਹਨ। ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਅਜਿਹੀਆਂ ਗੱਲਾਂ ਕੀਤੀਆਂ ਅਤੇ ਉਨ੍ਹਾਂ ਕਿਹਾ ਕਿ ਇਸੇ ਕਰਕੇ ਲੋਕ ਗਾਂ ਨੂੰ ਮਾਤਾ ਦਾ ਦਰਜਾ ਦਿੰਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ “ਗਾਂ ਦਾ ਗੋਬਰ ਵੀ ਸਾਡੇ ਲਈ ਕਾਫੀ ਫਾਇਦੇਮੰਦ ਹੈ। ਧਿਆਨ ਰਹੇ ਕਿ ਗਾਂ ਨੂੰ ਲੈ ਕੇ ਕਿਸੇ ਨੇ ਪਹਿਲੀ ਵਾਰ ਅਜਿਹਾ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ ਨੇਤਾ ਇਸ ਸਬੰਧੀ ਵੱਖ-ਵੱਖ ਵਿਚਾਰ ਪੇਸ਼ ਕਰ ਚੁੱਕੇ ਹਨ।

Check Also

ਰਾਹੁਲ ਗਾਂਧੀ ਹੋਣਗੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ

ਰਾਜੀਵ-ਸੋਨੀਆ ਤੋਂ ਬਾਅਦ ਰਾਹੁਲ ਇਸ ਅਹੁਦੇ ’ਤੇ ਰਹਿਣ ਵਾਲੇ ਗਾਂਧੀ ਪਰਿਵਾਰ ਦੇ ਹੋਣਗੇ ਤੀਜੇ ਮੈਂਬਰ …