ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ
ਸਿਰਸਾ/ਬਿਊਰੋ ਨਿਊਜ਼ : ਬਲਾਤਕਾਰ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਡੇਰਾ ਮੁਖੀ ਵਿਰੁੱਧ ਆਪਣੇ ਸੇਵਾਦਾਰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਛਾਣਬੀਣ ਕਰਨ ਲਈ ਸੀ.ਬੀ.ਆਈ. ਦੀ ਟੀਮ ਡੇਰਾ ਸਿਰਸਾ ਪਹੁੰਚੀ। ਟੀਮ ਆਪਣੇ ਨਾਲ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਰਹਿ ਚੁੱਕੇ ਖੱਟਾ ਸਿੰਘ ਨੂੰ ਵੀ ਲੈ ਕੇ ਗਈ।
ਸੀ.ਬੀ.ਆਈ. ਨੇ ਡੇਰਾ ਸਿਰਸਾ ਦੇ ਮੁੱਖ ਦਫਤਰ ਤੇ ਪੁਰਾਣੇ ਡੇਰੇ ਵਿੱਚ ਛਾਣਬੀਣ ਕੀਤੀ। ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਸੀ.ਬੀ.ਆਈ.ਨੇ ਕੁਝ ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਹਨ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਨੂੰ ਸ਼ਿਕਾਇਤਕਰਤਾ ਸਾਧੂਆਂ ਨੇ ਨਪੁੰਸਕ ਬਣਾਉਣ ਦੀ ਜਗ੍ਹਾ ਦੱਸਿਆ ਸੀ। ਚੇਤੇ ਰਹੇ ਕਿ ਲੰਘੀ 25 ਅਗਸਤ ਨੂੰ ਜਦੋਂ ਪੰਚਕੂਲਾ ਵਿਖੇ ਰਾਮ ਰਹੀਮ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਡੇਰਾ ਪ੍ਰੇਮੀਆਂ ਵਲੋਂ ਵੱਡੀ ਪੱਧਰ ‘ਤੇ ਹਿੰਸਾ ਕੀਤੀ ਗਈ। ਇਸ ਹਿੰਸਾ ‘ਚ 40 ਤੋਂ ਵਿਅਕਤੀਆਂ ਦੀ ਮੌਤ ਹੋ ਗਈ ਸੀ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …