ਕਿਹਾ : ਆਰੋਪੀ ਬਖਸ਼ੇ ਨਹੀਂ ਜਾਣਗੇ, ਪੀੜਤਾਂ ਦੀ ਕਰਾਂਗੇ ਹਰ ਸੰਭਵ ਮਦਦ
ਲਖਨਊ/ਬਿਊਰੋ ਨਿਊਜ਼ : ਹਾਥਰਸ ਹਾਦਸੇ ਤੋਂ ਬਾਅਦ ਪਹਿਲੀ ਵਾਰ ਭੋਲੇ ਬਾਬਾ ਮੀਡੀਆ ਦੇ ਸਾਹਮਣੇ ਆਏ। ਅੱਜ ਸ਼ਨੀਵਾਰ ਨੂੰ ਉਸ ਨੇ ਮੀਡੀਆ ਸਾਹਮਣੇ ਕਿਹਾ ਕਿ ਮੈਂ 2 ਜੁਲਾਈ ਨੂੰ ਹੋਈ ਭਗਦੜ ਦੀ ਘਟਨਾ ਤੋਂ ਬਾਅਦ ਬਹੁਤ ਦੁਖੀ ਹਾਂ। ਉਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਮੈਨੂੰ ਪੂਰ ਵਿਸ਼ਵਾਸ ਹੈ ਕਿ ਭਗਦੜ ਦੇ ਆਰੋਪੀ ਬਖਸ਼ੇ ਨਹੀਂ ਜਾਣਗੇ। ਭੋਲੇ ਬਾਬਾ ਨੇ ਅੱਗੇ ਕਿਹਾ ਕਿ ਮਿ੍ਰਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੀ ਸਾਡੀ ਕਮੇਟੀ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਭੋਲੇ ਬਾਬਾ ਦਾ ਇਹ ਬਿਆਨ ਹਾਥਰਸ ਹਾਦਸੇ ਦੇ ਮੁੱਖ ਆਰੋਪੀ ਅਤੇ ਸੇਵਾਦਾਰ ਦੇਵ ਪ੍ਰਕਾਸ਼ ਮਧੁਕਰ ਦੀ ਗਿ੍ਰਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ। ਲੰਘੀ ਦੇਰ ਰਾਤ ਹਾਥਰਸ ਸਤਸੰਗ ਦੇ ਮੁੱਖ ਆਯੋਜਕ ਦੇਵ ਪ੍ਰਕਾਸ਼ ਨੇ ਦਿੱਲੀ ਦੇ ਇਕ ਹਸਪਤਾਲ ’ਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ। ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਦੇਵ ਪ੍ਰਕਾਸ਼ ਹਾਰਟ ਦਾ ਮਰੀਜ਼ ਹੈ ਅਤੇ ਉਸ ਦੀ ਸਿਹਤ ਠੀਕ ਨਹੀਂ। ਧਿਆਨ ਰਹੇ ਕਿ ਉਤਰ ਪ੍ਰਦੇਸ਼ ਪੁਲਿਸ ਨੇ ਉਸ ’ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …