ਕਾਂਗਰਸੀ ਨੇਤਾ ਨੇ ਕਿਹਾ, ਪਹਿਲਾਂ ਗੁਜਰਾਤ ‘ਚ ਨੁਕਸਾਨ ਕਰਾਇਆ, ਹੁਣ ਕਰਨਾਟਕ ‘ਚ ਵੀ ਖਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀ. ਹਨੂਮੰਥਾ ਰਾਓ ਨੇ ਅੱਜ ਦਿੱਤੇ। ਰਾਓ, ਅਈਅਰ ਵਲੋਂ ਲੰਘੇ ਕੱਲ੍ਹ ਕਰਾਚੀ ਵਿਚ ਦਿੱਤੇ ਗਏ ਬਿਆਨ ਤੋਂ ਬਹੁਤ ਨਰਾਜ਼ ਹਨ। ਅਈਅਰ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਇਸ ਕਰਕੇ ਪਿਆਰ ਕਰਦੇ ਹਨ ਕਿਉਂਕਿ ਉਸ ਨੂੰ ਭਾਰਤ ਨਾਲ ਪਿਆਰ ਹੈ। ਰਾਓ ਨੇ ਕਿਹਾ ਕਿ ਗੁਜਰਾਤ ਚੋਣਾਂ ਵਿਚ ਅਈਅਰ ਦੇ ਬਿਆਨ ਕਾਰਨ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ, ਹੁਣ ਕਰਨਾਟਕ ਵਿਚ ਵੀ ਅਜਿਹਾ ਹੀ ਹੋ ਸਕਦਾ ਹੈ। ਰਾਓ ਨੇ ਕਿਹਾ ਕਿ ਅਈਅਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ, ਜਿਸ ਕਰਕੇ ਕਾਂਗਰਸ ਪਾਰਟੀ ਨੂੰ ਕਰਨਾਟਕ ਦੀਆਂ ਚੋਣਾਂ ਵਿਚ ਨੁਕਸਾਨ ਹੋਵੇ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …