20.3 C
Toronto
Monday, September 14, 2026
spot_img
Homeਭਾਰਤਕੀ ਰਾਹੁਲ ਗਾਂਧੀ ਨੂੰ ਨਹੀਂ ਪਤਾ, ਪਿਆਜ਼ ਜ਼ਮੀਨ ਦੇ ਉੱਪਰ ਹੁੰਦੇ ਜਾਂ...

ਕੀ ਰਾਹੁਲ ਗਾਂਧੀ ਨੂੰ ਨਹੀਂ ਪਤਾ, ਪਿਆਜ਼ ਜ਼ਮੀਨ ਦੇ ਉੱਪਰ ਹੁੰਦੇ ਜਾਂ ਹੇਠਾਂ?

ਕੀ ਰਾਹੁਲ ਗਾਂਧੀ ਨੂੰ ਨਹੀਂ ਪਤਾ, ਪਿਆਜ਼ ਜ਼ਮੀਨ ਦੇ ਉੱਪਰ ਹੁੰਦੇ ਜਾਂ ਹੇਠਾਂ?
Image Courtesy :jagbani(punjabkesari)

ਪੰਜਾਬ ਦੀ ਟਰੈਕਟਰ ਰੈਲੀ ਮਗਰੋਂ ਉੱਠੇ ਸਵਾਲ
ਭੁਪਾਲ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ‘ਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਉੱਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਸ਼ਾਨਾ ਸਾਧਿਆ ਹੈ। ਚੌਹਾਨ ਨੇ ਕਿਹਾ ਕਿ ਰਾਹੁਲ ਨੂੰ ਖੇਤੀ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਉਹ ਟਰੈਕਟਰ ‘ਤੇ ਬੈਠ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਕਾਂਗਰਸ ਪਾਰਟੀ ਲਗਾਤਾਰ ਵਿਰੋਧ ਕਰ ਰਹੀ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਅੰਦਰ ਖੇਤੀ ਬਚਾਓ ਯਾਤਰਾ ਕੱਢ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਪੰਜਾਬ ‘ਚ ਰੈਲੀ ਦੌਰਾਨ ਰਾਹੁਲ ਟਰੈਕਟ ਤੇ ਬੈਠੇ ਸੀ। ਇਸੇ ਰੈਲੀ ਤੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਰਾਹੁਲ ਟਰੈਕਟਰ ‘ਤੇ ਸੋਫੇ ਵਾਲੀ ਸੀਟ ਤੇ ਬੈਠ ਘੁੰਮ ਰਹੇ ਸੀ। ਉਨ੍ਹਾਂ ਨੂੰ ਕਿਸਾਨੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਮਜ਼ਾਕ ਉਡਾਉਂਦੇ ਹੋਏ ਕਿ ਰਾਹੁਲ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਪਿਆਜ਼ ਮਿੱਟੀ ਦੇ ਅੰਦਰ ਹੁੰਦਾ ਹੈ ਜਾਂ ਬਾਹਰ।

RELATED ARTICLES
POPULAR POSTS