6.4 C
Toronto
Friday, October 17, 2025
spot_img
Homeਭਾਰਤਦੁਨੀਆ ਭਰ 'ਚ ਕਰੋਨਾ ਦਾ ਕਹਿਰ ਜਾਰੀ

ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਜਾਰੀ

195 ਦੇਸ਼ਾਂ ‘ਚ 19 ਹਜ਼ਾਰ 600 ਤੋਂ ਵੱਧ ਮੌਤਾਂ
71 ਸਾਲਾ ਪ੍ਰਿੰਸ ਚਾਰਲਸ ਵੀ ਕਰੋਨਾ ਤੋਂ ਪੀੜਤ
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਕਰੋਨਾ ਪੀੜਤ ਇਕ ਹੋਰ ਵਿਅਕਤੀ ਮਿਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ :
ਦੁਨੀਆ ਭਰ ਦੇ 195 ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ 19 ਹਜ਼ਾਰ 600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਬ੍ਰਿਟੇਨ ਦੇ ਕਲੇਰੈਂਸ ਹਾਊਸ ਦੇ ਅਨੁਸਾਰ 71 ਸਾਲਾ ਪ੍ਰਿੰਸ ਚਾਰਲਸ ਵੀ ਕਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਬ੍ਰਿਟੇਨ ‘ਚ ਹੁਣ ਤੱਕ ਕਰੋਨਾ ਵਾਇਰਸ ਕਾਰਨ ਹੁਣ 425 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 8 ਹਜਾਰ ਤੋਂ ਵੱਧ ਵਿਅਕਤੀ ਇਸ ਤੋਂ ਪੀੜਤ ਹਨ।
ਇਸ ਦੇ ਨਾਲ ਹੀ ਭਾਰਤ ‘ਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਤੇ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 598 ਹੋ ਗਈ ਹੈ ਅਤੇ ਹੁਣ 11 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਅੱਜ ਪੂਰੇ ਭਾਰਤ ‘ਚ ਕਰੋਨਾ ਵਾਇਰਸ ਤੋਂ ਪੀੜਤ 62 ਨਵੇਂ ਮਾਮਲੇ ਸਾਹਮਣੇ ਆਏ। ਮਿਜ਼ੋਰਮ ‘ਚ ਨੀਦਰਲੈਂਡ ਤੋਂ ਵਾਪਸ ਪਰਤਿਆ ਪਾਦਰੀ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਅਤੇ ਮਿਜ਼ੋਰਮ ਦਾ ਇਹ ਕਰੋਨਾ ਤੋਂ ਪੀੜਤ ਪਹਿਲਾ ਕੇਸ ਹੈ ਅਤੇ ਤਾਮਿਲਨਾਡੂ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਭਾਰਤ ਤੇ ਮਹਾਰਾਸ਼ਟਰ ਸੂਬੇ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 116 ਹੈ ਜਦਕਿ 109 ਕੇਸਾਂ ਨਾਲ ਕੇਰਲਾ ਦੂਜੇ ਨੰਬਰ ‘ਤੇ।
ਇਸ ਦੇ ਨਾਲ ਹੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ‘ਚ ਕੋਰੋਨਾ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ ਤੇ ਇਸ ਨਾਲ ਪੰਜਾਬ ਕੁਲ ਪੀੜਤਾਂ ਦੀ ਗਿਣਤੀ 30 ਹੋ ਗਈ ਹੈ। ਇਸ ਨਵੇਂ ਕੇਸ ਨਾਲ ਸਬੰਧਤ ਵਿਅਕਤੀ ਦਰਅਸਲ ਪਿੰਡ ਮੋਰਾਂਵਾਲੀ ਦੇ ਉਸੇ ਵਿਅਕਤੀ ਦਾ ਪੁੱਤਰ ਹੈ; ਜਿਹੜਾ ਲੰਘੇ ਦਿਨੀਂ ਕੋਰੋਨਾ-ਪਾਜ਼ਿਟਿਵ ਨਿਕਲਿਆ ਸੀ। ਪਿੰਡ ਮੋਰਾਂਵਾਲੀ ਦੇ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਇਹ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੇ ਸੰਪਰਕ ‘ਚ ਰਿਹਾ ਸੀ; ਜਿਸ ਦੀ ਕੋਰੋਨਾ ਵਾਇਰਸ ਕਾਰਨ ਲੰਘੇ ਦਿਨੀਂ ਮੌਤ ਹੋ ਗਈ ਸੀ।
ਕਰੋਨਾ ਵਾਇਰਸ ਦੇ ਚਲਦਿਆਂ ਇਕ ਵੱਡੀ ਖੁਸ਼ੀ ਦੀ ਖ਼ਬਰ ਇਹ ਵੀ ਆਈ ਹੈ ਕਿ ਚੰਡੀਗੜ੍ਹ ਦੇ ਸੈਕਟਰ 21 ਦੀ ਕਰੋਨਾ ਵਾਇਰਸ ਤੋਂ ਪੀੜਤ ਲੜਕੀ ਬਿਲਕੁਲ ਤੰਦਰੁਸਤ ਹੋ ਗਈ ਹੈ ਅਤੇ ਉਸ ਨੂੰ ਉਸ ਦੇ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ ਡਾਕਟਰਾਂ ਦੀ ਇਕ ਬੜੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

RELATED ARTICLES
POPULAR POSTS