ਨਵੀਂ ਦਿੱਲੀ/ਬਿਊਰੋ ਨਿਊਜ਼
ਮੋਦੀ ਸਰਕਾਰ ‘ਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਸਿਆਸਤ ਵਿਚ ਭੁਚਾਲ ਆ ਸਕਦਾ ਹੈ। ਗਡਕਰੀ ਨੇ ਮੁੰਬਈ ਦੇ ਇੱਕ ਸਮਾਗਮ ਵਿਚ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦੇ ਨਾਅਰੇ ‘ਤੇ ਕਿਹਾ, “ਅੱਛੇ ਦਿਨਾਂ ਦਾ ਜ਼ਿਕਰ ਮਨਮੋਹਨ ਸਿੰਘ ਨੇ ਕੀਤਾ ਸੀ, ਜਿਹੜਾ ਸਾਡੇ ਗਲੇ ਦੀ ਹੱਡੀ ਬਣ ਗਿਆ ਹੈ। ਅੱਛੇ ਦਿਨ ਕਦੇ ਨਹੀਂ ਆਉਂਦੇ, ਅੱਛੇ ਦਿਨ ਸਿਰਫ ਮੰਨਣ ਨਾਲ ਆਉਂਦੇ ਹਨ।
ਗਡਕਰੀ ਨੇ ਅੱਛੇ ਦਿਨ ‘ਤੇ ਇਹ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਹੀ ਉਨ੍ਹਾਂ ਨੂੰ ਇਹ ਕਹਾਣੀ ਦੱਸੀ ਸੀ। “ਮੋਦੀ ਨੇ ਕਿਹਾ ਸੀ ਕਿ ਇੱਕ ਵਾਰ ਇੱਕ ਐਨ.ਆਰ.ਆਈ. ਨੇ ਮਨਮੋਹਨ ਸਿੰਘ ਤੋਂ ਅੱਛੇ ਦਿਨਾਂ ਨੂੰ ਲੈ ਕੇ ਸਵਾਲ ਪੁੱਛਿਆ ਸੀ ਜਿਸ ਦੇ ਜਵਾਬ ਵਿਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ ‘ਅੱਛੇ ਦਿਨ’ ਆਉਣਗੇ। ਉਧਰ ਨਿਤਿਨ ਗਡਕਰੀ ਦੇ ਇਸ ਬਿਆਨ ‘ਤੇ ਕਾਂਗਰਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦਾ ‘ਅੱਛੇ ਦਿਨ ਆਏਂਗੇ’ ਚੁਣਾਵੀ ਨਾਅਰਾ ਸੀ ਜਿਸ ਨੂੰ ਬਾਅਦ ਵਿਚ ਅਮਿਤ ਸ਼ਾਹ ਨੇ ਇਕ ਜੁੰਮਲਾ ਕਰਾਰ ਦਿੱਤਾ ਤੇ ਹੁਣ ਗਡਕਰੀ ਨੇ ਇਸ ਨੂੰ ਭਾਜਪਾ ਦੇ ਗਲੇ ਦੀ ਹੱਡੀ ਦੱਸ ਦਿੱਤਾ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …