Breaking News
Home / ਕੈਨੇਡਾ / Front / ਗੁਰਦੁਆਰਾ ਹੇਮਕੁੰਟ ਸਾਹਿਬ ਜਾਣ ਲਈ ਆਰਜ਼ੀ ਪੁਲ ਸਥਾਪਿਤ

ਗੁਰਦੁਆਰਾ ਹੇਮਕੁੰਟ ਸਾਹਿਬ ਜਾਣ ਲਈ ਆਰਜ਼ੀ ਪੁਲ ਸਥਾਪਿਤ


ਗੋਬਿੰਦ ਘਾਟ ਵਿੱਚ ਅਲਕਨੰਦਾ ਨਦੀ ’ਤੇ ਬਣਾਇਆ ਪੁਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਜੋ ਪਹਾੜ ਤੋਂ ਮਲਬਾ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ, ਦੀ ਥਾਂ ’ਤੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਆਰਜ਼ੀ ਪੁਲ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਪੁਲ ਅਲਕ ਨੰਦਾ ਨਦੀ ’ਤੇ ਬਣਾਇਆ ਗਿਆ ਹੈ। ਬੀਤੇ ਦਿਨੀ ਇਸ ਖੇਤਰ ਵਿੱਚ ਭਾਰੀ ਬਰਫਬਾਰੀ ਅਤੇ ਲਗਾਤਾਰ ਮੀਹ ਪੈਣ ਕਾਰਨ ਪਹਾੜ ਤੋਂ ਮਿੱਟੀ ਦੀਆਂ ਵੱਡੀਆਂ ਢਿੱਗਾਂ ਡਿੱਗ ਗਈਆਂ ਸਨ ਅਤੇ ਇੱਥੇ ਬਣਿਆ ਹੋਇਆ ਵੈਲੀ ਸਸਪੈਂਸ਼ਨ ਪੁਲ ਟੁੱਟ ਗਿਆ ਸੀ। ਇਸ ਘਟਨਾ ਵਿੱਚ ਨਾ ਸਿਰਫ ਇਹ ਪੁਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਸਗੋਂ ਸੜਕ ਵੀ ਮਲਬੇ ਨਾਲ ਭਰ ਗਈ ਸੀ। ਇਸ ਦੇ ਮਲਬੇ ਹੇਠ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲ ਦੇ ਡਿੱਗਣ ਕਾਰਨ ਗੁਰਦੁਆਰੇ ਦੀ ਸਰਾਂ ਦੀ ਇਮਾਰਤ ਨੂੰ ਵੀ ਹਲਕਾ ਨੁਕਸਾਨ ਪੁੱਜਾ ਸੀ। ਇਸ ਪੁਲ ਦੇ ਟੁੱਟਣ ਕਾਰਨ ਗੁਰਦੁਆਰਾ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਸੀ। ਇਸ ਨਾਲ ਦੂਜੇ ਪਾਸੇ ਪਿੰਡ ਪੁਲਣਾ, ਬੁੰਡਾਰ ਅਤੇ ਘਾਗਰੀਆ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਟੁੱਟ ਗਿਆ ਸੀ। ਇਸ ਨਾਲ ਬਿਜਲੀ ਸਪਲਾਈ ਅਤੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ।

Check Also

ਗਿਆਨੀ ਰਘਬੀਰ ਸਿੰਘ ਨੇ ਧਾਰਮਿਕ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣ ਦਾ ਦਿੱਤਾ ਹੋਕਾ

ਹਾਲੀਆ ਘਟਨਾਕ੍ਰਮ ਨੂੰ ਸੰਸਥਾ ਦੇ ਹਿੱਤ ਵਿੱਚ ਨਾ ਦੱਸਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ …