Breaking News
Home / ਭਾਰਤ / ਭਾਰਤ ਤੇ ਅਮਰੀਕਾ ਨੇ ਸੈਨਿਕ ਸਾਜ਼ੋ-ਸਾਮਾਨ ਸਹਿਯੋਗ ਲਈ ਮਿਲਾਇਆ ਹੱਥ

ਭਾਰਤ ਤੇ ਅਮਰੀਕਾ ਨੇ ਸੈਨਿਕ ਸਾਜ਼ੋ-ਸਾਮਾਨ ਸਹਿਯੋਗ ਲਈ ਮਿਲਾਇਆ ਹੱਥ

logo-2-1-300x105-3-300x105ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਅਮਰੀਕਾ ਆਪਸੀ ਸੈਨਿਕ ਸਾਜੋ ਸਮਾਨ ਸਹਿਯੋਗ ਸਬੰਧੀ ਸਮਝੌਤੇ ਲਈ ਸਹਿਮਤ ਹੋ ਗਏ ਹਨ। ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅਮਰੀਕੀ ਰੱਖਿਆ ਮੰਤਰੀ ਏਸ਼ਟਨ ਕਾਰਟਰ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਇਸ ਦਾ ਮਤਲਬ ਇਹ ਨਹੀਂ ਕਿ ਇਕ ਦੇਸ਼ ਦੀ ਸੈਨਾ ਦੂਸਰੇ ਦੇਸ਼ ਵਿਚ ਠਹਿਰੇਗੀ। ਸਮਝੌਤੇ ਅਨੁਸਾਰ ਦੋਵੇਂ ਮੁਲਕਾਂ ਦੀਆਂ ਸੈਨਾਵਾਂ ਇਕ ਦੂਜੇ ਦੇ ਸਾਮਾਨ ਅਤੇ ਸੈਨਿਕ ਹਵਾਈ ਅੱਡਿਆਂ ਦਾ ਇਸਤੇਮਾਲ ਮੁਰੰਮਤ ਅਤੇ ਸਪਲਾਈ ਲਈ ਕਰ ਸਕਣਗੇ। ਪਾਰੀਕਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਵਿਚਕਾਰ ਸਹਿਯੋਗ ਵਿਚ ਵਾਧਾ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਇਕ ਮਹੱਤਵਪੂਰਣ ਪਹਿਲੂ ਹੈ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਦੂਸਰੇ ਦੇਸ਼ ਦੇ ਮੁਕਾਬਲੇ ਅਮਰੀਕਾ ਨਾਲ ਸਭ ਤੋਂ ਵੱਧ ਸੈਨਿਕ ਅਭਿਆਸ ਕਰਦਾ ਹੈ। ਪਾਰੀਕਰ ਨੇ ਕਿਹਾ ਕਿ ਇਸ ਸੰਦਰਭ ਵਿਚ ਅਮਰੀਕੀ ਰੱਖਿਆ ਮੰਤਰੀ ਕਾਰਟਰ ਅਤੇ ਉਹ ਰਣਨੀਤਕ ਰੂਪ ਵਿਚ ਇਕ ਲਾਜਿਸਟਿਕ ਐਕਸਚੇਂਜ਼ ਮੈਮੋਰੰਡਮ ਆਫ ਐਗਰੀਮੈਂਟ ‘ਤੇ ਆਉਣ ਵਾਲੇ ਮਹੀਨਿਆਂ ਦੌਰਾਨ ਦਸਤਖਤ ਕਰਨ ਲਈ ਸਹਿਮਤ ਹੋਏ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਸਮਝੌਤੇ ਦਾ ਖਰੜਾ ਇਕ ਮਹੀਨੇ ਵਿਚ ਤਿਆਰ ਕਰ ਲਿਆ ਜਾਵੇਗਾ।

Check Also

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਅੰਤਿ੍ਰਮ ਜ਼ਮਾਨਤ

ਸੁਪਰੀਮ ਕੋਰਟ ਦੀ ਬੈਂਚ ਬਿਨਾ ਫੈਸਲਾ ਸੁਣਾਇਆਂ ਹੀ ਉਠੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ …