19.2 C
Toronto
Wednesday, September 17, 2025
spot_img
Homeਭਾਰਤਦੁਨੀਆ ਭਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਦੁਨੀਆ ਭਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਯੋਗ ਅਭਿਆਸ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਣੇ ਦੁਨੀਆ ਭਰ ਵਿਚ ਅੱਜ ਮੰਗਲਵਾਰ ਨੂੰ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰਨਾਟਕ ਦੇ ਮੈਸੂਰ ਪੈਲੇਸ ਗਰਾਊਂਡ ਵਿਚ ਯੋਗ ਦਿਵਸ ਮਨਾਉਣ ਪਹੁੰਚੇ। ਉਨ੍ਹਾਂ ਨੇ ਕਰੀਬ 15 ਹਜ਼ਾਰ ਵਿਅਕਤੀਆਂ ਨਾਲ ਯੋਗ ਅਭਿਆਸ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਹੁਣ ਵੇਅ ਆਫ ਲਾਈਫ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗ ਹਰ ਇਕ ਵਿਅਕਤੀ ਨੂੰ ਸਿਹਤਮੰਦ ਜੀਵਨ ਦਾ ਭਰੋਸਾ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਯੋਗ ਨੂੰ ਦੁਨੀਆ ਵਿਚ ਪਹੁੰਚਾਉਣ ਲਈ ਯੂਨਾਈਟਿਡ ਨੇਸ਼ਨਜ਼ ਦਾ ਵੀ ਧੰਨਵਾਦ ਕਰਦੇ ਹਨ। ਇਸੇ ਦੌਰਾਨ ਅਟਾਰੀ ਸਰਹੱਦ ’ਤੇ ਵੀ ਬੀਐਸਐਫ ਦੇ ਜਵਾਨਾਂ ਨੇ ਯੋਗ ਆਸਨ ਕਰਕੇ ਦੁਨੀਆ ਨੂੰ ਯੋਗ ਦੀ ਤਾਕਤ ਦਿਖਾਈ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਸਮਾਗਮ ਲੰਘੇ ਦੋ ਸਾਲ ਤੋਂ ਜਨਤਕ ਤੌਰ ’ਤੇ ਨਹੀਂ ਮਨਾਇਆ ਗਿਆ ਸੀ, ਪਰ ਇਸ ਸਾਲ ਇਸ ਨੂੰ ਅਟਾਰੀ ਸਰਹੱਦ ਉਤੇ ਵੀ ਵੱਡੇ ਪੱਧਰ ’ਤੇ ਮਨਾਇਆ ਗਿਆ, ਜਿਸ ਵਿਚ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਇਕੱਠਿਆਂ ਯੋਗ ਕੀਤਾ। ਯੋਗ ਦਿਵਸ ਮੌਕੇ ਅਮਰੀਕਾ ਦੇ ਨਿਆਗਰਾ ਫਾਲਜ਼ ਨੇੜੇ ਵੀ ਯੋਗ ਸਬੰਧੀ ਸਮਾਗਮ ਦਾ ਆਯੋਜਨ ਹੋਇਆ, ਜਿਸ ਵਿਚ ਵੱਡੀ ਗਿਣਤੀ ’ਚ ਭਾਰਤੀ ਅਤੇ ਅਮਰੀਕੀ ਨਾਗਰਿਕਾਂ ਨੇ ਹਿੱਸਾ ਲਿਆ।

 

RELATED ARTICLES
POPULAR POSTS