Breaking News
Home / ਭਾਰਤ / ਬੇਰੰਗ ਪਰਤੇ ਪਾਕਿ ਦੇ ਵਿਸ਼ੇਸ਼ ਦੂਤ

ਬੇਰੰਗ ਪਰਤੇ ਪਾਕਿ ਦੇ ਵਿਸ਼ੇਸ਼ ਦੂਤ

logo-2-1-300x105-3-300x105ਦੁਨੀਆ ਦੇ ਕਿਸੇ ਵੀ ਦੇਸ਼ ਨੇ ਕਸ਼ਮੀਰ ਮੁੱਦੇ ‘ਤੇ ਨਹੀਂ ਕੀਤੀ ਪਾਕਿ ਦੀ ਹਮਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰ ‘ਤੇ ਹਮਾਇਤ ਜੁਟਾਉਣ ਲਈ ਪੂਰੀ ਦੁਨੀਆ ਵਿਚ ਨਿਕਲੇ ਪਾਕਿਸਤਾਨ ਦੇ ਵਿਸ਼ੇਸ਼ ਦੂਤ ਖ਼ਾਲੀ ਹੱਥ ਵਾਪਸ ਪਰਤ ਆਏ ਹਨ। ਪਾਕਿਸਤਾਨ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਕਸ਼ਮੀਰ ‘ਤੇ ਹਮਾਇਤ ਹਾਸਲ ਕਰਨ ਵਿਚ ਅਸਫਲ ਰਿਹਾ ਹੈ। ਇੱਥੋਂ ਤੱਕ ਚੀਨ ਨੇ ਵੀ ਇਸ ਮਾਮਲੇ ‘ਚ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਨਹੀਂ ਦਿੱਤਾ ਹੈ। ਨਿਰਾਸ਼ ਪਾਕਿਸਤਾਨ ਹੁਣ ਵਿਸ਼ਵ ਭਾਈਚਾਰੇ ਨੂੰ ਅਫ਼ਗਾਨਿਸਤਾਨ ਨੂੰ ਲੈ ਕੇ ਬਲੈਕਮੇਲਿੰਗ ‘ਤੇ ਉਤਰ ਆਇਆ ਹੈ। ਅਮਰੀਕਾ ਵਿਚ ਨਵਾਜ਼ ਸ਼ਰੀਫ ਸਰਕਾਰ ਦੇ ਵਿਸ਼ੇਸ਼ ਦੂਤ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਧਮਕੀ ਦੇ ਦਿੱਤੀ ਹੈ ਕਿ ਕਸ਼ਮੀਰ ਦੀ ਸਮੱਸਿਆ ਦੇ ਹੱਲ ਹੋਣ ਤਕ ਅਫ਼ਗਾਨਿਸਤਾਨ ‘ਚ ਸ਼ਾਂਤੀ ਸਥਾਪਤ ਨਹੀਂ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਪਾਕਿਸਤਾਨ ਨੇ ਕਸ਼ਮੀਰ ਨੂੰ ਭਾਰਤ ਨਾਲ ਵਿਵਾਦ ਦੇ ਕੇਂਦਰ ‘ਚ ਲਿਆਉਣ ਲਈ ਪੂਰੀ ਤਾਕਤ ਝੋਂਕ ਰੱਖੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ‘ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣਾ ਭਾਸ਼ਣ ਪੂਰੀ ਤਰ੍ਹਾਂ ਕਸ਼ਮੀਰ ‘ਤੇ ਕੇਂਦਰਤ ਰੱਖਿਆ। ਇਸ ਤੋਂ ਪਹਿਲਾਂ ਅਗਸਤ ‘ਚ ਹੀ ਨਵਾਜ਼ ਸ਼ਰੀਫ 22 ਵਿਸ਼ੇਸ਼ ਦੂਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਭੇਜਣ ਦਾ ਐਲਾਨ ਕਰ ਚੁੱਕੇ ਸਨ। ਇਨ੍ਹਾਂ ਦੂਤਾਂ ਨੂੰ ਦੁਨੀਆ ਦੇ ਸਾਰੇ ਦੇਸ਼ਾਂ ‘ਚ ਜਾ ਕੇ ਕਸ਼ਮੀਰ ‘ਚ ਭਾਰਤੀ ਫ਼ੌਜ ਦੇ ਕਥਿਤ ਜੁਰਮ ਦਾ ਪਰਦਾਫਾਸ਼ ਕਰਨਾ ਸੀ ਪਰ ਨਵਾਜ਼ ਸ਼ਰੀਫ ਸਰਕਾਰ ਦੇ ਸਾਰੇ ਵਿਸ਼ੇਸ਼ ਦੂਤ ਖ਼ਾਲੀ ਹੱਥ ਪਰਤ ਆਏ ਹਨ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …