0.2 C
Toronto
Wednesday, December 3, 2025
spot_img
Homeਭਾਰਤਗੱਲਾਂ ਨਹੀਂ, ਕਾਰਵਾਈ ਕਰਾਂਗੇ : ਅਰੂਪ ਰਾਹਾ

ਗੱਲਾਂ ਨਹੀਂ, ਕਾਰਵਾਈ ਕਰਾਂਗੇ : ਅਰੂਪ ਰਾਹਾ

air-force-raha-news-copy-copyਹਵਾਈ ਫ਼ੌਜ ਦੇ ਮੁਖੀ ਅਨੁਸਾਰ ਸੁਰੱਖਿਆ ਸੈਨਾਵਾਂ ਹਰ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ
ਹਿੰਡਨ ਏਅਰ ਬੇਸ/ਬਿਊਰੋ ਨਿਊਜ਼
ਕੰਟਰੋਲ ਰੇਖਾ ਪਾਰ ਭਾਰਤੀ ਫ਼ੌਜ ਦੇ ਸਰਜੀਕਲ ਹਮਲੇ ਸਬੰਧੀ ਰਾਜਸੀ ਧਿਰਾਂ ਦਰਮਿਆਨ ਛਿੜੀ ਸ਼ਬਦੀ ਜੰਗ ਦੌਰਾਨ ਹਵਾਈ ਫ਼ੌਜ ਦੇ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਸੁਰੱਖਿਆ ਬਲ ਗੱਲ ਨਹੀਂ ਕਰਨਗੇ ਪਰ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਕਿਸੇ ਵੀ ਚੁਣੌਤੀ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਹਨ। ਏਅਰ ਚੀਫ ਮਾਰਸ਼ਲ ਰਾਹਾ ਨੇ ਇਥੇ ਕਿਹਾ, ‘ਦੇਸ਼ ਵਿੱਚ ਇਸ ਮੁੱਦੇ ਉਤੇ ਬਹੁਤ ਗੱਲਬਾਤ ਹੋ ਚੁੱਕੀ ਹੈ। ਸਮਾਜ ਦਾ ਹਰ ਵਰਗ ਇਸ ਉਤੇ ਆਪਣੀ ਰਾਇ ਦੇ ਰਿਹਾ ਹੈ। ਹਥਿਆਰਬੰਦ ਬਲਾਂ ਤੋਂ ਰਾਸ਼ਟਰ ਦੀ ਉਮੀਦ ਮੁਤਾਬਕ ਨਤੀਜੇ ਦੀ ਤਵੱਕੋ ਕੀਤੀ ਜਾਂਦੀ ਹੈ। ਅਸੀਂ ਇਸ ਬਾਰੇ ਗੱਲ ਨਹੀਂ ਕਰਾਂਗੇ, ਅਸੀਂ ਕੇਵਲ ਕੰਮ ਕਰਾਂਗੇ।’ ਉਨ੍ਹਾਂ ਦਾ ਇਹ ਬਿਆਨ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ, ਕਸ਼ਮੀਰ ਵਿਚ ਅੱਤਵਾਦੀ ਹਮਲਿਆਂ ਅਤੇ ਖਾਸ ਤੌਰ ‘ਤੇ 29 ਸਤੰਬਰ ਨੂੰ ਫ਼ੌਜ ਦੇ ਸਰਜੀਕਲ ਹਮਲੇ ਬਾਰੇ ਉੱਠ ਰਹੀਆਂ ਆਵਾਜ਼ਾਂ ਦੇ ਜਵਾਬ ਵਿੱਚ ਆਇਆ ਹੈ। ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਇਸ ਸਰਜੀਕਲ ਹਮਲੇ ਤੋਂ ਲਾਹਾ ਲੈਣ ਦੇ ਦੋਸ਼ ਲਾਏ ਜਾ ਰਹੇ ਹਨ।
ਉਹ ਦਿੱਲੀ ਤੋਂ ਤਕਰੀਬਨ 30 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ ਉਤੇ ਹਵਾਈ ਫ਼ੌਜ ਦੇ 84ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਲੜਾਕੂ ਜਹਾਜ਼ਾਂ ਨੇ ਹੈਰਤਅੰਗੇਜ਼ ਤੇ ਸ਼ਾਨਦਾਰ ਕਰਤੱਬ ਦਿਖਾਏ। ਪਹਿਲੀ ਵਾਰ ਦੇਸ਼ ਵਿੱਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਦਾ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿੱਚ ਪ੍ਰਦਰਸ਼ਨ ਲਾਜਵਾਬ ઠਰਿਹਾ। ਇਸ ਸਮਾਰੋਹ ਵਿਚ ਆਪਣੇ ਪਰੰਪਰਾਗਤ ਭਾਸ਼ਣ ਵਿੱਚ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ, ‘ਅੱਜ ਦੁਨੀਆ ਉੱਥਲ-ਪੁੱਥਲ ਵਾਲੇ ਸਮੇਂ ਵਿੱਚੋਂ ਲੰਘ ਰਹੀ ਹੈ। ਉੜੀ ਤੇ ਪਠਾਨਕੋਟ ਵਿੱਚ ਅਤਿਵਾਦੀ ਹਮਲੇ ਉਸ ਔਖੇ ਸਮੇਂ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿੱਚ ਅਸੀਂ ਜਿਉਂ ਰਹੇ ਹਾਂ।’ ઠਹਵਾਈ ਸੈਨਾ ਦੇ ਅਧਿਕਾਰਤ ઠਫੇਸਬੁੱਕ ਪੇਜ ‘ਇੰਡੀਅਨ ਏਅਰ ਫੋਰਸ, ਪਾਵਰ ਟੂ ਪਨਿਸ਼’ ਉਤੇ ਜਾਰੀ ਕੀਤੇ ਸੰਦੇਸ਼ ਵਿੱਚ ਅਰੂਪ ਰਾਹਾ ਨੇ ਕਿਹਾ ਕਿ ਹਵਾਈ ਫੌਜ ਆਪਣੇ ਕੁੱਝ ਅਤਿ-ਆਧੁਨਿਕ ਹਥਿਆਰਾਂ ਅਤੇ ਉਪਕਰਨਾਂ ਦੀ ਵਰਤੋਂ ਕਰ ਰਹੀ ਹੈ ਅਤੇ ਜਾਂਬਾਜ਼ ਸੈਨਿਕ ਆਕਾਸ਼ ਵਿਚ ਬਾਜ਼ ਅੱਖ ਰੱਖ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਦੀ ਸਿਖਲਾਈ ਦਿੰਦੇ ਰਹਿੰਦੇ ਹਾਂ ਅਤੇ ਕਿਸੇ ਵੀ ਚੁਣੌਤੀ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਹਾਂ।’ ਪਾਕਿਸਤਾਨ ਦੇ ਵਧਦੇ ਖ਼ਤਰੇ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹ ਉਨ੍ਹਾਂ ਖ਼ਤਰਿਆਂ ਦਾ ਜ਼ਿਕਰ ਵੀ ਕਰ ਰਹੇ ਸਨ, ਜਿਨ੍ਹਾਂ ਵਿਚ ਪਾਕਿਸਤਾਨ ਅੱਤਵਾਦੀਆਂ ਸਹਾਰੇ ਭਾਰਤ ਖ਼ਿਲਾਫ਼ ਲੁਕਵੀਂ ਜੰਗ ਛੇੜ ਰਿਹਾ ਹੈ।
ਮੋਦੀ ਦੇ ਹੁੰਦਿਆਂ ਰਿਸ਼ਤੇ ਸੁਧਰਨੇ ਮੁਸ਼ਕਲ: ਅਜ਼ੀਜ਼ : ਇਸਲਾਮਾਬਾਦ: ਪਾਕਿਸਤਾਨ ਨੂੰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਤੋਂ ਰਿਸ਼ਤਿਆਂ ਵਿਚ ਸੁਧਾਰ ਦੀ ਕੋਈ ਉਮੀਦ ਦਿਖਾਈ ਨਹੀਂ ਦਿੰਦੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਹ ਆਖਦਿਆਂ ਦੋਸ਼ ਲਾਏ ਹਨ ਕਿ ਭਾਰਤ ਚੌਧਰੀਆਂ ਵਰਗਾ ਰਵੱਈਆ ਅਖ਼ਤਿਆਰ ਕਰ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨਾਲ ਲਗਦੀ ਸਰਹੱਦ ਸੀਲ ਕਰਨ ਦੀ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਬਸ ਲੋਕਾਂ ਦੀ ਆਵਾਜਾਈ ਅਤੇ ਵਪਾਰ ਨੂੰ ਯਕੀਨੀ ਬਣਾਉਣਾ ਪਏਗਾ।

RELATED ARTICLES
POPULAR POSTS