26.1 C
Toronto
Thursday, September 3, 2026
spot_img
Homeਭਾਰਤਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ 4 ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਨੇ 4 ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਨੇ 4 ਅੱਤਵਾਦੀ ਮਾਰ ਮੁਕਾਏਤਲਾਸ਼ੀ ਅਭਿਆਨ ਅਜੇ ਵੀ ਜਾਰੀ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੋਪੀਆਂ ਇਲਾਕੇ ਵਿੱਚ ਅੱਜ ਤੜਕੇ ਇਕ ਮੁਕਾਬਲੇ ਵਿੱਚ 4 ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮੁਕਾਬਲੇ ਵਿੱਚ ਇਕ ਫੌਜੀ ਜਵਾਨ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਸ਼ੋਪੀਆਂ ਦੇ ਮਨਿਹਾਲ ਪਿੰਡ ਵਿੱਚ ਹੋਇਆ, ਜਿਸ ਵਿੱਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏਕੇ 47 ਰਾਫੀਫਲ ਅਤੇ 2 ਪਿਸਤੌਲਾਂ ਬਰਾਮਦ ਹੋਈਆਂ ਹਨ ਅਤੇ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ। ਤਿੰਨ ਅੱਤਵਾਦੀਆਂ ਦੀ ਪਛਾਣ ਆਮਿਰ ਸ਼ਫੀ ਮੀਰ, ਰਈਸ ਭੱਟ ਅਤੇ ਆਕਿਬ ਮਲਿਕ ਵਜੋਂ ਹੋਈ ਹੈ ਜਦੋਂ ਕਿ ਚੌਥੇ ਦੀ ਪਛਾਣ ਨਹੀਂ ਹੋ ਸਕੀ। ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ।

RELATED ARTICLES
POPULAR POSTS