19.2 C
Toronto
Tuesday, October 7, 2025
spot_img
Homeਭਾਰਤਹਨੀਪ੍ਰੀਤ ਦੀ ਨੇਪਾਲ ਸਰਹੱਦ ਨਾਲ ਲੱਗਦੇ ਥਾਣਿਆਂ 'ਚ ਲੱਗੀ ਫੋਟੋ

ਹਨੀਪ੍ਰੀਤ ਦੀ ਨੇਪਾਲ ਸਰਹੱਦ ਨਾਲ ਲੱਗਦੇ ਥਾਣਿਆਂ ‘ਚ ਲੱਗੀ ਫੋਟੋ

ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ
ਲਖਨਊ/ਬਿਊਰੋ ਨਿਊਜ਼
ਰਾਮ ਰਹੀਮ ਦੀ ਅਖੌਤੀ ਫ਼ਰਾਰ ਧੀ ਹਨਪ੍ਰੀਤ ਦੀ ਫ਼ੋਟੋ ਨੇਪਾਲ ਸਰਹੱਦ ਨਾਲ ਲਗਦੇ ਥਾਣਿਆਂ ਵਿਚ ਲਾ ਦਿਤੀ ਗਈ ਹੈ। ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਤਾਂ ਕਿ ਉਹ ਗੁਆਂਢੀ ਦੇਸ਼ ਨੇਪਾਲ ਵਿਚ ਨਾ ਜਾ ਸਕੇ। ਸਿਧਾਰਥ ਨਗਰ ਦੇ ਪੁਲਿਸ ਕਮਿਸ਼ਨਰ ਸਤੇਂਦਰ ਕੁਮਾਰ ਨੇ ਦਸਿਆ ਕਿ ਨੇਪਾਲ ਦੀ ਸਰਹੱਦ ਨਾਲ ਲਗਦੇ ਕਈ ਥਾਣਿਆਂ ਨੂੰ ਚੌਕਸ ਕਰ ਦਿਤਾ ਗਿਆ ਹੈ ਅਤੇ ਥਾਣਿਆਂ ਵਿਚ ਹਨੀਪ੍ਰੀਤ ਦੀ ਫ਼ੋਟੋ ਲਾ ਦਿਤੀ ਗਈ ਹੈ। ਖ਼ੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਇਸ ਕੰਮ ਵਿਚ ਲਾਇਆ ਗਿਆ ਹੈ ਅਤੇ ਖ਼ਾਸਕਰ 30 ਤੋਂ 35 ਸਾਲ ਦੀਆਂ ਮਾਡਰਨ ਔਰਤਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਜਿਹੜੀਆਂ ਨੇਪਾਲ ਵਲ ਜਾਣਾ ਚਾਹੁੰਦੀਆਂ ਹੋਣ।

 

RELATED ARTICLES
POPULAR POSTS