Breaking News
Home / ਭਾਰਤ / ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲੜੇਗੀ ਭਾਜਪਾ

ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲੜੇਗੀ ਭਾਜਪਾ

ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਵਿਚ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ। ਮੇਅਰ ਅਹੁਦੇ ਲਈ ਭਾਜਪਾ ਨੇ ਰੇਖਾ ਗੁਪਤਾ ਅਤੇ ਡਿਪਟੀ ਮੇਅਰ ਲਈ ਕਮਲ ਬਾਗੜੀ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਉਮੀਦਵਾਰ ਰੇਖਾ ਗੁਪਤਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਉਬਰਾਏ ਨਾਲ ਹੋਵੇਗਾ। ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਕਮਲ ਬਾਗੜੀ ਦਾ ਚੋਣ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਇਕਬਾਲ ਨਾਲ ਹੋਵੇਗਾ। ਦੱਸਣਯੋਗ ਹੈ ਕਿ ਦਿੱਲੀ ਵਿਚ ਮੇਅਰ ਅਹੁਦੇ ਨੂੰ ਲੈ ਕੇ ਆਉਂਦੀ 6 ਜਨਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਦਿਨ ਸਦਨ ਦੀ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਵੀ ਹੋਵੇਗੀ।
ਰਾਹੁਲ ਗਾਂਧੀ ਦੀ ਭਗਵਾਨ ਸ੍ਰੀ ਰਾਮ ਨਾਲ ਤੁਲਨਾ ਤੋਂ ਭਾਜਪਾ ਭੜਕੀ
ਨਵੀਂ ਦਿੱਲੀ : ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ, ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਨਾਲ ਕਰਨ ਤੋਂ ਭੜਕ ਪਏ ਹਨ ਅਤੇ ਉਨ੍ਹਾਂ ਇਸ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੀ ਕਾਂਗਰਸੀ ਸੈਨਾ ਨੂੰ ਵੀ ਦੱਸਣ ਕਿ ਉਹ ਕੀ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਠੰਢ ਨਹੀਂ ਲਗਦੀ। ਦੁਸ਼ਯੰਤ ਗੌਤਮ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਭਗਵਾਨ ਸ੍ਰੀ ਰਾਮ ਹਨ ਉਨ੍ਹਾਂ ਦੀ ਕਾਂਗਰਸੀ ਸੈਨਾ ਬਿਨਾ ਕੱਪੜਿਆਂ ਤੋਂ ਕਿਉਂ ਨਹੀਂ ਘੁੰਮਦੀ। ਕਾਂਗਰਸੀ ਸੈਨਾ ਨੂੰ ਬਿਨਾ ਕੱਪੜਿਆਂ ਤੋਂ ਘੁੰਮਣਾ ਚਾਹੀਦਾ ਹੈ ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਦੀ ਵਾਂਦਰ ਸੈਨਾ ਬਿਨਾ ਕੱਪੜਿਆਂ ਤੋਂ ਘੁੰਮਦੀ ਸੀ। ਧਿਆਨ ਰਹੇ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਲੰਘੇ ਦਿਨੀਂ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਨਾਲ ਕਰ ਦਿੱਤੀ ਸੀ। ਭਾਰਤ ਜੋੜੋ ਯਾਤਰਾ ਦੇ ਕੋਆਰਡੀਨੇਟਰ ਸਲਮਾਨ ਖੁਰਸ਼ੀਦ ਉਤਰ ਪ੍ਰਦੇਸ਼ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਪਹਿਲਾਂ ਰਾਹੁਲ ਗਾਂਧੀ ਸੁਪਰ ਹਿਊਮਨ ਕਿਹਾ ਅਤੇ ਫਿਰ ਸਿੱਧਾ ਹੀ ਭਗਵਾਨ ਸ੍ਰੀ ਰਾਮ ਕਹਿ ਦਿੱਤਾ ਸੀ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …