Breaking News
Home / ਕੈਨੇਡਾ / Front / ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿਚ ਕਰੇਗਾ ਸ਼ਾਮਿਲ ਬਿ੍ਰਟੇਨ

ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿਚ ਕਰੇਗਾ ਸ਼ਾਮਿਲ ਬਿ੍ਰਟੇਨ

ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿਚ ਕਰੇਗਾ ਸ਼ਾਮਿਲ ਬਿ੍ਰਟੇਨ

ਬਿ੍ਰਟੇਨ ’ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਨਾਗਰਿਕਾਂ ’ਤੇ ਪਵੇਗਾ ਅਸਰ

ਲੰਡਨ/ਬਿਊਰੋ ਨਿਊਜ਼ :

ਬਿ੍ਰਟੇਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ ‘ਸੁਰੱਖਿਅਤ ਦੇਸ਼ਾਂ’ ਦੀ ਸੂਚੀ ’ਚ ਸਾਮਲ ਕਰੇਗੀ, ਜਿਸ ਨਾਲ ਗੈਰਕਾਨੂੰਨੀ ਢੰਗ ਨਾਲ ਭਾਰਤ ਤੋਂ ਬਿ੍ਰਟੇਨ ਆਏ ਲੋਕਾਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ ਹੋ ਜਾਵੇਗੀ। ਇਸ ਦੇ ਨਾਲ ਹੀ ਛੋਟੀਆਂ ਕਿਸਤੀਆਂ ’ਤੇ ਜਾਂ ਗੈਰ-ਕਾਨੂੰਨੀ ਤੌਰ ’ਤੇ ਦੂਜੇ ਰੂਟਾਂ ’ਤੇ ਆਉਣ ਵਾਲੇ ਭਾਰਤੀ ਨਾਗਰਿਕਾਂ ਦੇ ਸਾਰੇ ਪਨਾਹ ਦੇ ਦਾਅਵੇ ਅਯੋਗ ਮੰਨੇ ਜਾਣਗੇ। ਇਥੇ ਕੋਈ ਅਪੀਲ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਬਿ੍ਰਟੇਨ ਦੇ ਗ੍ਰਹਿ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਭਾਰਤ ਅਤੇ ਜਾਰਜੀਆ ਨੂੰ ‘ਸੁਰੱਖਿਅਤ ਰਾਜਾਂ’ ਦੀ ਸੂਚੀ ਵਿਚ ਸ਼ਾਮਲ ਕਰੇਗੀ। ਇਸ ਵਿਚ ਕਿਹਾ ਗਿਆ ਕਿ ਇਹ ਫ਼ੈਸਲਾ ਗੈਰ-ਕਾਨੂੰਨੀ ਮਾਈਗ੍ਰੇਸ਼ਨ ਐਕਟ 2023 ਦੀ ਸਪੁਰਦਗੀ ਅਤੇ ਕਿਸ਼ਤੀਆਂ ਨੂੰ ਰੋਕਣ ਦੀਆਂ ਯੋਜਨਾਵਾਂ ਵਿਚ ਇਕ ਹੋਰ ਕਦਮ ਦੀ ਨਿਸ਼ਾਨਦੇਹੀ ਕਰੇਗਾ। ਯੂਕੇ ਦੇ ਗ੍ਰਹਿ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਲੰਘੀ 8 ਨਵੰਬਰ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ ਡਰਾਫਟ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ ਅਤੇ ਲੋਕਾਂ ਦੁਆਰਾ ਬੇਬੁਨਿਆਦੀ ਸੁਰੱਖਿਆ ਦਾਅਵਿਆਂ ਸਮੇਤ ਦੁਰਵਿਹਾਰ ਨੂੰ ਰੋਕਣ ਵਿਚ ਮਦਦ ਕਰੇਗਾ।

Check Also

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ …