Breaking News
Home / ਦੁਨੀਆ / ਭਾਰਤ ਨੇ ਆਸਟਰੇਲੀਆ ‘ਚ ਜਿੱਤੀ ਕ੍ਰਿਕਟ ਟੈਸਟ ਲੜੀ

ਭਾਰਤ ਨੇ ਆਸਟਰੇਲੀਆ ‘ਚ ਜਿੱਤੀ ਕ੍ਰਿਕਟ ਟੈਸਟ ਲੜੀ

33 ਸਾਲਾ ਬਾਅਦ ਬ੍ਰਿਸਬੇਨ ‘ਚ ਹਾਰਿਆ ਆਸਟ੍ਰੇਲੀਆ
ਬ੍ਰਿਸਬੇਨ, ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਦੇ ਬ੍ਰਿਸਬੇਨ ‘ਚ ਖੇਡੇ ਗਏ ਚੌਥੇ ਟੈਸਟ ਮੈਚ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 33 ਸਾਲਾਂ ਬਾਅਦ ਕਿਸੇ ਟੀਮ ਨੇ ਗਾਬਾ ਮੈਦਾਨ ‘ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਭਾਰਤ ਨੇ ਚਾਰ ਮੈਚਾਂ ਦੀ ਟੈਸਟ ਲੜੀ ਵੀ ਜਿੱਤ ਲਈ ਹੈ। ਭਾਰਤ ਨੇ ਗਾਬਾ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਅੱਜ ਪੰਜਵੇਂ ਅਤੇ ਆਖ਼ਰੀ ਦਿਨ ਆਸਟ੍ਰੇਲੀਆ ਵਲੋਂ ਦਿੱਤੇ ਗਏ 328 ਦੌੜਾਂ ਦੇ ਟੀਚੇ ਨੂੰ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਦੀ ਇਸ ਇਤਿਹਾਸਕ ਜਿੱਤ ‘ਚ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਹੀਰੋ ਸਾਬਤ ਹੋਏ। ਇਸ ਜਿੱਤ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …