ਲੰਡਨ/ਬਿਊਰੋ ਨਿਊਜ਼
ਬਰਤਾਨੀਆ (ਯੂਕੇ) ਵਿੱਚ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਹੈ। ਵਿੱਤੀ ਦਾਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਲੋਕ ਕਰਜ਼ੇ, ਬਿੱਲਾਂ ਦਾ ਭੁਗਤਾਨ ਅਤੇ ਦੀਵਾਲੀਆਪਨ ਵਿੱਚ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡੈਬਟ ਜਸਟਿਸ ਸਮੂਹ ਨੇ ਸਰਵੇਖਣ ਵਿੱਚ ਦੇਖਿਆ ਕਿ 18 ਤੋਂ 24 ਸਾਲ ਦੇ 29 ਫੀਸਦ ਅਤੇ 25 ਤੋਂ 34 ਸਾਲ ਦੀ ਉਮਰ ਦੇ 25 ਫੀਸਦ ਵਿਅਕਤੀ ਪਿਛਲੇ ਛੇ ਮਹੀਨਿਆਂ ਵਿੱਚ ਤਿੰਨ ਜਾਂ ਇਸ ਤੋਂ ਵੱਧ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੇ ਹਨ। ਦੱਸਿਆ ਗਿਆ ਕਿ ਬਹੁਤੇ ਲੋਕ ਇਹ ਨਹੀਂ ਸੋਚਦੇ ਕਿ ਉਹ ਪੈਸੇ ਉਧਾਰ ਲਏ ਬਿਨਾਂ ਆਪਣੀ ਬੱਚਤ ’ਤੇ ਤਿੰਨ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ। ਯੂ.ਕੇ. ਫਾਈਨੈਂਸ਼ੀਅਲ ਮਾਰਕੀਟਸ ਰੈਗੂਲੇਟਰ ਦੇ ਅੰਕੜੇ ਦੱਸਦੇ ਹਨ ਕਿ ਯੂ.ਕੇ. ਦੇ ਇੱਕ ਤਿਹਾਈ ਤੋਂ ਵੱਧ ਬਾਲਗਾਂ ਕੋਲ ਬੱਚਤ ਦੇ ਨਾਂ ’ਤੇ ਸਿਰਫ਼ 1,000 ਪੌਂਡ ਤੋਂ ਘੱਟ ਹਨ। ਇਕ ਸਰਵੇਖਣ ਮੁਤਾਬਕ 25 ਤੋਂ 64 ਸਾਲ ਦੀ ਉਮਰ ਦੇ 30 ਫੀਸਦ ਬਰਤਾਨਵੀ ਸੇਵਾਮੁਕਤ ਵਿਅਕਤੀ ਬਿਲਕੁਲ ਵੀ ਬੱਚਤ ਨਹੀਂ ਕਰਦੇ।