Breaking News
Home / ਦੁਨੀਆ / ਲੋਰਨ ਸਕਾਊਟਸ ਦੀ 150ਵੀਂ ਵਰ੍ਹੇਗੰਢ ਮਨਾਈ

ਲੋਰਨ ਸਕਾਊਟਸ ਦੀ 150ਵੀਂ ਵਰ੍ਹੇਗੰਢ ਮਨਾਈ

lorance-copy-copyਲੋਰਨ ਸਕਾਊਟਸ : ਲੋਰਨ ਸਕਾਊਟਸ, ਪੀਲ ਡਫਰਿਨ ਅਤੇ ਹਾਲਟਨ ਰੈਜੀਮੈਂਟ ਦਾ ਆਪਣਾ ਅਮੀਰ ਅਤੇ ਸ਼ਾਨਦਾਰ ਇਤਿਹਾਸ ਹੈ। ਲੋਰਨ ਸਕਾਟਸ ਦੀ 150ਵੀਂ ਵਰ੍ਹੇਗੰਢ ਗੇਜ ਪਾਰਕ ਵਿਚ ਪੂਰੇ ਸਨਮਾਨ ਨਾਲ ਮਨਾਈ ਗਈ। ਇਸ ਮੌਕੇ ‘ਤੇ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਲੋਰਨ ਸਕਾਊਟਸ ਨੂੰ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸ਼ਾਨਦਾਰ ਸੇਵਾਵਾਂ ਲਈ ਵਧਾਈ ਦਿੰਦੇ ਹਨ। ਮੈਨੂੰ ਖੁਸ਼ੀ ਹੈ ਕਿ ਇਸ ਰੈਜੀਮੈਂਟ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਕੈਨੇਡਾ ਦਾ ਮਾਣ ਵਧਾਇਆ ਹੈ।
ਪ੍ਰੋਗਰਾਮ ਵਿਚ ਐਚਆਰਐਚ ਫੀਲਡ ਮਾਰਸ਼ਲ ਡਿਊਕ ਆਫ ਕੇਂਟ, ਪ੍ਰਿੰਸ ਐਡਵਰਡ ਵੀ ਮੌਜੂਦ ਸਨ ਜੋ ਜੋ ਕਿ ਲੋਰਨ ਸਕਾਊਟਸ ਦੇ ਕਰਨਲ ਇਨ ਚੀਫ ਹਨ। ਇਸ ਮੌਕੇ ਐਮ ਪੀ ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਵੀ ਪੜ੍ਹਿਆ ਅਤੇ ਵਧਾਈ ਦਿੱਤੀ। ਉਨ੍ਹਾਂ ਰੱਖਿਆ ਮੰਤਰੀ ਹਰਜੀਤ ਸੱਜਣ ਦਾ ਸੰਦੇਸ਼ ਵੀ ਪੜ੍ਹਿਆ। ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਡਿਊਕ ਦਾ ਸਵਾਗਤ ਕੀਤਾ। ਸਿੱਧੂ 24 ਸਤੰਬਰ ਨੂੰ ਟਰਾਫੀ ਆਫ ਦ ਕਲਰਸ ਪਰੇਡ ‘ਚ ਵੀ ਸ਼ਾਮਲ ਹੋਏ ਜੋ ਕਿ ਕਰੇਡਿਟਵਿਊ ਸੈਂਡਲਵੁੱਡ ਸਪੋਰਟਸ ਪਾਰਕ ਵਿਚ ਆਯੋਜਿਤ ਕੀਤੀ ਗਈ। ਸਿੱਧੂ ਨੇ ਕਿਹਾ ਕਿ ਲੋਰਨ ਸਕਾਊਟਸ ਅਤੇ ਰੈਜੀਮੈਂਟ ਐਸੋਸੀਏਸ਼ਨ ਨੇ ਆਪਣੇ ਕੰਮ ਨੂੰ ਸ਼ਾਨਦਾਰ ਢੰਗ ਨਾਲ ਕੀਤਾ ਹੈ। ਕੈਨੇਡਾ ਸਰਕਾਰ ਕੈਨੇਡੀਅਨ ਵੈਟਨਰਜ਼ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਅਤੇ ਰੱਖਿਆ ਪੂਰੀ ਤਰ੍ਹਾਂ ਪ੍ਰਦਾਨ ਕਰ ਰਹੀ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …