Breaking News
Home / ਦੁਨੀਆ / ਕੈਲੀਫੋਰਨੀਆ ਦੀ ਸੜਕ ਭਾਰਤੀ ਮੂਲ ਦੇ ਸ਼ਹੀਦ ਪੁਲਿਸ ਅਧਿਕਾਰੀ ਨੂੰ ਸਮਰਪਿਤ

ਕੈਲੀਫੋਰਨੀਆ ਦੀ ਸੜਕ ਭਾਰਤੀ ਮੂਲ ਦੇ ਸ਼ਹੀਦ ਪੁਲਿਸ ਅਧਿਕਾਰੀ ਨੂੰ ਸਮਰਪਿਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿਚ ਇਕ ਰਾਜ ਮਾਰਗ ਦੇ ਇਕ ਹਿੱਸੇ ਦਾ ਨਾਮ 33 ਸਾਲਾ ਭਾਰਤੀ ਮੂਲ ਦੇ ਇਕ ਪੁਲਿਸ ਅਧਿਕਾਰੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸਦੀ 2018 ਵਿਚ ਗੈਰਕਾਨੂੰਨੀ ਪਰਵਾਸੀ ਵਲੋਂ ਆਵਾਜਾਈ ਰੋਕਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੀਡੀਆ ਦੀ ਰਿਪੋਰਟ ਅਨੁਸਾਰ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਨੂੰ ਸਮਰਪਿਤ ਕਾਪਰਿਲ ਰੋਨਿਲ ਸਿੰਘ ਮੈਮੋਰੀਅਲ ਹਾਈਵੇਅ ਜੋ ਹਾਈਵੇਅ 33 ਅਤੇ ਸਟੂਹਰ ਰੋ ‘ਤੇ ਸਥਿਤ ਹੈ, ਦਾ ਨਾਮਕਰਨ ਦੋ ਸਤੰਬਰ ਨੂੰ ਇਕ ਸਮਾਗਮ ਦੌਰਾਨ ਰੱਖਿਆ ਗਿਆ। ਰੋਨਿਲ ਸਿੰਘ ਦੇ ਪੁੱਤਰ ਅਰਨਵ, ਜੋ ਕਿ ਆਪਣੇ ਪਿਤਾ ਦੇ ਕਤਲ ਦੇ ਸਮੇਂ ਸਿਰਫ ਪੰਜ ਮਹੀਨੇ ਦਾ ਸੀ, ਨੇ ਸਾਈਨ ਬੋਰਡ ਦੇ ਪਿਛਲੇ ਪਾਸੇ ਲਿਖਿਆ ਸੀ, ‘ਲਵ ਯੂ ਪਾਪਾ’। ਉਹ ਮਾਂ ਅਨਾਮਿਕਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸਨ। ਸਮਾਗਮ ਵਿਚ ਰੋਨਿਲ ਸਿੰਘ ਦੇ ਨਿਊਮੈਨ ਪੁਲਿਸ ਵਿਭਾਗ ਦੇ ਸਹਿਯੋਗੀ ਅਤੇ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਕਾਊਂਟੀ ਸੁਪਰਵਾਈਜ਼ਰ ਚਾਂਸ ਕੰਡਿਟ, ਸਟੇਟ ਸੈਨੇਟਰ ਮੈਰੀ ਅਲਵਾਰਾਡੋ-ਗਿਲ, ਯੂਐਸ ਦੇ ਪ੍ਰਤੀਨਿਧੀ ਜੌਹਨ ਡੁਆਰਟੇ ਅਤੇ ਅਸੈਂਬਲੀ ਮੈਂਬਰ ਜੁਆਨ ਅਲਾਨਿਸ ਸ਼ਾਮਲ ਸਨ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …