7.1 C
Toronto
Saturday, October 25, 2025
spot_img
Homeਫ਼ਿਲਮੀ ਦੁਨੀਆਚੇਤਾ ਸਿੰਘ ਰਹੇਗਾ ਲੋਕਾਂ ਨੂੰ ਹਮੇਸ਼ਾ ਚੇਤੇ

ਚੇਤਾ ਸਿੰਘ ਰਹੇਗਾ ਲੋਕਾਂ ਨੂੰ ਹਮੇਸ਼ਾ ਚੇਤੇ

ਫਿਲਮ ‘ਚੇਤਾ ਸਿੰਘ’ ਨੇ ਦਿੱਤੇ ਕੁੱਝ ਖਾਸ ਸੁਨੇਹੇ
ਚੰਡੀਗੜ੍ਹ/ਪ੍ਰਿੰਸ ਗਰਗ : ਲੰਘੀ 1 ਸਤੰਬਰ ਨੂੰ ਫਿਲਮ ‘ਚੇਤਾ ਸਿੰਘ’ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਲੋਕਾਂ ਦੇ ਦਿਲਾਂ ਵਿੱਚ ਇਕ ਅਜਿਹੀ ਛਾਪ ਛੱਡੀ ਹੈ ਕਿ ਲੋਕ ਇਸ ਫਿਲਮ ਨਾਲ ਦਿਲੋਂ ਜੁੜ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਇਸ ਫਿਲਮ ਵਿਚ ਮੇਨ ਲੀਡ ਵਜੋਂ ਕੰਮ ਕਰਦੇ ਨਜ਼ਰ ਆਏ ਹਨ। ਦਰਸ਼ਕਾਂ ਵਲੋਂ ਪ੍ਰਿੰਸ ਕੰਵਲਜੀਤ ਦੇ ਰੋਲ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਇੱਕ-ਇੱਕ ਡਾਇਲਾਗ ਸਰੋਤਿਆਂ ਨੂੰ ਵੱਖਰੀ ਤਰ੍ਹਾਂ ਦੇ ਮਨੋਰੰਜਨ ਲਈ ਮਜਬੂਰ ਕਰ ਰਿਹਾ ਹੈ।
ਫਿਲਮ ਦੀ ਕਹਾਣੀ ਵਿੱਚ ਕੀ ਹੈ ਖਾਸ : ਗੱਲ ਕਰ ਲਈਏ ਜੇਕਰ ਫਿਲਮ ਬਾਰੇ, ਫਿਲਮ ਦੀ ਕਹਾਣੀ ਇਕ ਪਿੰਡ ਵਿੱਚ ਰਹਿੰਦੇ ਭਰਾ-ਭੈਣ ਅਤੇ ਉਨ੍ਹਾਂ ਦੀ ਤਾਈ ਤੋਂ ਸ਼ੁਰੂ ਹੁੰਦੀ ਹੈ ਜਿਥੇ ਪ੍ਰਿੰਸ ਕੰਵਲਜੀਤ ‘ਪਾਲਾ’ ਦਾ ਰੋਲ ਅਦਾ ਕਰਦਾ ਹੈ ਅਤੇ ਆਪਣੀ ਭੈਣ ਨਿੰਮੀ ਨੂੰ ਅਫਸਰ ਬਣਾਉਣ ਲਈ ਹਰ ਪਲ ਸੋਚਦਾ ਹੈ। ਉਸਦੀ ਭੈਣ ਨਿੰਮੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਹੁੰਦੀ ਹੈ। ਪਾਲਾ ਆਪਣੀ ਦੁਕਾਨ ਚਲਾਉਂਦਾ ਹੈ, ਸਭ ਕੁੱਝ ਸਹੀ ਹੁੰਦਾ ਹੈ। ਪਰ ਮੋੜ ਉਦੋਂ ਆਉਂਦਾ ਹੈ ਜਦੋਂ ਪਿੰਡ ਦਾ ਸਰਪੰਚ ਬਾਹਰ ਦੀ ਕੰਪਨੀ ਨਾਲ ਮਿਲ ਕੇ ਸਕੂਲ ਦੀ ਲੈਬ ਅਤੇ ਪਿੰਡ ਦੀ ਜ਼ਮੀਨ ‘ਤੇ ਪਲਾਜ਼ਮਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਦੂਜੇ ਪਾਸੇ ਸਕੂਲ ਦਾ ਠਰਕੀ ਡੀਪੀ ਮਾਸਟਰ ਸਕੂਲ ਦੀਆਂ ਕੁੜੀਆਂ ਦੀਆਂ ਵੀਡੀਓ ਬਣਾ ਕੇ ਵੈਬਸਾਈਟ ‘ਤੇ ਚੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਹੌਲੀ-ਹੌਲੀ ਪਿੰਡ ਦੀਆਂ ਕੁੜੀਆਂ ਆਤਮ ਹੱਤਿਆ ਕਰਨੀ ਸ਼ੁਰੂ ਕਰ ਦਿੰਦੀਆਂ ਹਨ। ਇਸ ਸਭ ਦੀ ਭਿਣਕ ਨਿੰਮੀ ਨੂੰ ਲੱਗ ਜਾਂਦੀ ਹੈ ਅਤੇ ਨਿੰਮੀ ਆਪਣੇ ਭਰਾ ਪਾਲੇ ਨੂੰ ਦੱਸਦੀ ਹੈ ਅਤੇ ਪਾਲਾ ਇਹ ਸਭ ਪਿੰਡ ਦੇ ਸਰਪੰਚ ਨਾਲ ਸਾਂਝਾ ਕਰਦਾ ਹੈ ਪਰ ਪਾਲੇ ਨੂੰ ਕੀ ਪਤਾ ਕਿ ਸਰਪੰਚ ਵੀ ਮਿਲਿਆ ਹੋਇਆ ਹੈ ਅਤੇ ਸਰਪੰਚ ਪਾਲੇ ਅਤੇ ਨਿੰਮੀ ਨੂੰ ਪਿੰਡੋਂ ਬਾਹਰ ਬੁਲਾਉਂਦਾ ਹੈ। ਉਥੋਂ ਫਿਰ ਫਿਲਮ ‘ਚ ਨਵਾਂ ਮੋੜ ਆਉਂਦਾ ਹੈ। ਬਾਕੀ ਤੁਸੀ ਸਭ ਫ਼ਿਲਮ ਦੇਖ ਕੇ ਆਓਗੇ ਦਾ ਪਤਾ ਲੱਗੇਗਾ ਕਿ ਕਿਵੇਂ ਇਹ ਸਾਡੇ ਸਭ ਲਈ ਜ਼ਰੂਰੀ ਹੈ।

 

RELATED ARTICLES
POPULAR POSTS