ਅਦਾਕਾਰਦੀਬੰਦੂਕ ‘ਚੋਂ ਨਹੀਂ ਸੀ ਚੱਲੀ ਗੋਲੀ, ਸਲਮਾਨਖਿਲਾਫ 18 ਸਾਲ ਚੱਲੇ ਮੁਕੱਦਮੇ, ਸ਼ੂਟਿੰਗ ਦੌਰਾਨ ਹਿਰਨਮਾਰਨਦਾ ਸੀ ਦੋਸ਼
ਜੈਪੁਰ/ਬਿਊਰੋ ਨਿਊਜ਼
ਕਾਲੇ ਹਿਰਨਅਤੇ ਚਿੰਕਾਰਾ (ਹਿਰਨਦੀ ਇਕ ਨਸਲ) ਸ਼ਿਕਾਰ ਦੇ ਦੋ ਮਾਮਲਿਆਂ ਵਿਚਫਿਲਮਅਦਾਕਾਰਸਲਮਾਨਖ਼ਾਨਜੇਲ੍ਹ ਦੀ ਸਜ਼ਾ ਤੋਂ ਬਚ ਗਏ ਹਨ।
ਜੋਧਪੁਰਸਥਿਤਰਾਜਸਥਾਨ ਹਾਈ ਕੋਰਟਦੀਜਸਟਿਸਨਿਰਮਲਜੀਤ ਕੌਰ ਨੇ ਸੋਮਵਾਰ ਨੂੰ ਸਲਮਾਨ ਨੂੰ ਬਰੀਕਰਨ ਦੇ ਬਾਰੇ ਵਿਚਫ਼ੈਸਲਾਸੁਣਾਇਆ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸਬੂਤਨਹੀਂ ਹਨ ਕਿ ਮਾਰੇ ਗਏ ਚਿੰਕਾਰਾ ਦੇ ਸਰੀਰਵਿਚਜਿਹੜੇ ਛਰ੍ਹੇ ਮਿਲੇ, ਉਹ ਸਲਮਾਨਦੀਲਾਇਸੈਂਸੀਬੰਦੂਕ ਤੋਂ ਚਲਾਈਜਾਣਵਾਲੀ ਗੋਲੀ ਦੇ ਸਨ। ਸਾਲ 1998 ਦੇ ਇਨ੍ਹਾਂ ਦੋ ਮਾਮਲਿਆਂ ਵਿਚਹੇਠਲੀਅਦਾਲਤ ਨੇ ਸਲਮਾਨ ਨੂੰ ਇਕ ਸਾਲਅਤੇ ਪੰਜਸਾਲਜੇਲ੍ਹ ਦੀ ਸਜ਼ਾ ਸੁਣਾਈ ਸੀ। ਸਲਮਾਨ ਨੇ ਇਸ ਖ਼ਿਲਾਫ਼ਅਪੀਲਕੀਤੀ ਸੀ।
ਰਾਜਸਥਾਨਸਰਕਾਰਵੀ ਸਜ਼ਾ ਦੀਮਿਆਦਵਧਾਉਣਲਈਹਾਈਕੋਰਟ ਆਈ ਸੀ। 1998 ਵਿਚਸਲਮਾਨਜੋਧਪੁਰਵਿਚ’ਹਮਸਾਥਸਾਥ ਹੈਂ’ ਦੀਸ਼ੂਟਿੰਗ ਕਰਨ ਆਏ ਸਨ। ਉਸੇ ਸਮੇਂ ਸਲਮਾਨਸਮੇਤ ਕਈ ਫਿਲਮੀਕਲਾਕਾਰਾਂ ਖ਼ਿਲਾਫ਼ਕਾਲਾਹਿਰਨਅਤੇ ਚਿੰਕਾਰਾ ਦੇ ਸ਼ਿਕਾਰ ਦੇ ਤਿੰਨਮਾਮਲੇ ਦਰਜਕੀਤੇ ਗਏ ਸਨ। ਜਿਨ੍ਹਾਂ ਦੋ ਮਾਮਲਿਆਂ ਵਿਚਸਲਮਾਨਦੀਹਾਈਕੋਰਟ ਤੋਂ ਸੋਮਵਾਰ ਨੂੰ ਰਿਹਾਈ ਹੋਈ ਹੈ, ਉਨ੍ਹਾਂ ਵਿਚਹੇਠਲੀਅਦਾਲਤ ਨੇ ਹੀ ਫਿਲਮਅਦਾਕਾਰਸੈਫਅਲੀਖ਼ਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਨੂੰ ਸ਼ੱਕਦਾਲਾਭਦਿੰਦੇ ਹੋਏ ਬਰੀਕਰਦਿੱਤਾ ਸੀ।
ਸਲਮਾਨਖ਼ਿਲਾਫ਼ਕਾਲਾਹਿਰਨਸ਼ਿਕਾਰਅਤੇ ਆਰਮਜ਼ ਐਕਟਉਲੰਘਣਾਦਾ ਇਕ-ਇਕ ਮਾਮਲਾਹੁਣਵੀਹੇਠਲੀਅਦਾਲਤਵਿਚ ਹੈ। ਇਸੇ ਦੌਰਾਨ ਸਲਮਾਨ ਦੇ ਪਿਤਾਸਲੀਮ ਨੇ ਅਦਾਲਤ ਦੇ ਫੈਸਲੇ ਦਾਸਵਾਗਤਕੀਤਾਹੈ।ਸਲਮਾਨਖਾਨ ਦੇ ਕੇਸ ਦੇ ਫੈਸਲੇ ਸਮੇਂ ਸਲਮਾਨਖਾਨਦੀਭੈਣਅਲਵੀਰਾਵੀਅਦਾਲਤਵਿਚਹਾਜ਼ਰ ਸੀ।
ਸਲਮਾਨ ਨੇ ਹੀ ਮਾਰਿਆ ਸੀ ‘ਕਾਲਾਹਿਰਨ’ :ਡਰਾਈਵਰ
ਜੈਪੁਰ/ਬਿਊਰੋ ਨਿਊਜ਼ : ‘ਕਾਲੇ ਹਿਰਨ’ ਦੇ ਸ਼ਿਕਾਰਮਾਮਲੇ ਵਿਚਸਲਮਾਨਖਾਨਦੀਆਂ ਮੁਸ਼ਕਿਲਾਂ ਫਿਰਵਧਸਕਦੀਆਂ ਹਨ। ਇਸ ਮਾਮਲੇ ਵਿਚ ਮੁੱਖ ਗਵਾਹਅਤੇ ਉਸ ਦਿਨਸਲਮਾਨਦੀਜੀਪਚਲਾਰਹੇ ਹਰੀਸ਼ਦੁਲਾਨੀ ਨੇ ਕਿਹਾ ਹੈ ਕਿ ਸਲਮਾਨਖ਼ਾਨ ਨੇ ਹੀ ਕਾਲੇ ਹਿਰਨਦਾਸ਼ਿਕਾਰਕੀਤਾ ਸੀ, ਨਾਲ ਹੀ ਦੁਲਾਨੀ ਨੇ ਕਿਹਾ ਕਿ ਉਹ ਆਪਣੇ ਬਿਆਨ’ਤੇ ਕਾਇਮਰਹੇਗਾ। ਘਟਨਾਬਾਰੇ ਜਾਣਕਾਰੀਦਿੰਦਿਆਂ ਉਸ ਨੇ ਦੱਸਿਆ ਕਿ ਸਲਮਾਨ ਨੇ ਕਾਲੇ ਹਿਰਨ’ਤੇ ਪਹਿਲਾਂ ਇਕ ਗੋਲੀਚਲਾਈ, ਪਰ ਉਹ ਬੱਚ ਗਿਆ, ਫਿਰਉਸਨੇ ਦੂਜੀ ਗੋਲੀਚਲਾਈ ਤਾਂ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦਸਲਮਾਨਜੀਪ ਤੋਂ ਉਤਰਕੇ ਉਸ ਦੇ ਕੋਲ ਗਿਆ ਅਤੇ ਉਸ ਦੀ ਧੌਣ ‘ਤੇ ਚਾਕੂ ਨਾਲ ਕਈ ਵਾਰਕੀਤੇ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …