Home / ਫ਼ਿਲਮੀ ਦੁਨੀਆ / ਵਿਰਾਟਕੋਹਲੀ ਤੇ ਅਨੁਸ਼ਕਾ ਵਿਆਹਬੰਧਨ ‘ਚ ਬੱਝੇ

ਵਿਰਾਟਕੋਹਲੀ ਤੇ ਅਨੁਸ਼ਕਾ ਵਿਆਹਬੰਧਨ ‘ਚ ਬੱਝੇ

ਮੁੰਬਈ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਅਤੇ ਬਾਲੀਵੁੱਡ ਅਦਾਕਾਰਾਅਨੁਸ਼ਕਾਸ਼ਰਮਾਇਟਲੀਵਿੱਚਵਿਆਹਬੰਧਨਵਿੱਚਬੱਝ ਗਏ। ਇਸ ਨਾਲਮੀਡੀਆਵੱਲੋਂ ਚਿਰਾਂ ਤੋਂ ਜੋੜੇ ਦੇ ਵਿਆਹਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀਖਤਮ ਹੋ ਗਈਆਂ ਹਨ। ਜੋੜੇ ਦਾਵਿਆਹ ਇਕ ਨਿਜੀਸਮਾਗਮਵਿੱਚਨੇਪਰੇ ਚੜ੍ਹਿਆ ਜਿਸ ਵਿੱਚਪਰਿਵਾਰਕਮੈਂਬਰਾਂ ਅਤੇ ਨੇੜਲਿਆਂ ਨੇ ਸ਼ਮੂਲੀਅਤਕੀਤੀ। ਵਿਆਹਸਮਾਗਮਇਟਲੀ ਦੇ ਤੁਸੈਨੀਸ਼ਹਿਰਵਿਚਲੇ ਰਿਜ਼ੌਰਟ ਵਿੱਚ ਹੋਇਆ। ਅਨੁਸ਼ਕਾਅਤੇ ਕੋਹਲੀ ਨੇ ਵਿਆਹਸਮਾਗਮਦੀਆਂ ਤਸਵੀਰਾਂ ਟਵੀਟਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਲਈਪਿਆਰ ਦੇ ਬੰਧਨਵਿੱਚਬੱਝਣਦਾਫੈਸਲਾਕੀਤਾ ਹੈ। ਉਨ੍ਹਾਂ ਨੂੰ ਇਹ ਖ਼ਬਰ ਸਾਂਝੀ ਕਰਦਿਆਂ ਬਹੁਤਖੁਸ਼ੀ ਹੋ ਰਹੀ ਹੈ। ਅਨੁਸ਼ਕਾ ਨੇ ਵਿਆਹ ਦੌਰਾਨ ਗੁਲਾਬੀ ਰੰਗ ਦਾਲਹਿੰਗਾ ਜਦੋਂ ਕਿ ਵਿਰਾਟ ਨੇ ਸ਼ੇਰਵਾਨੀਪਾਈ ਹੋਈ ਸੀ। ਇਨ੍ਹਾਂ ਦੋਵਾਂ ਦੇ ਕੱਪੜਿਆਂ ਨੂੰ ਇਕੋ ਡਿਜ਼ਾਈਨਰ ਨੇ ਤਿਆਰਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਨੇ ਟਵੀਟਕੀਤਾ, ”ਅੱਜ ਦਾਦਿਨਸਾਡੇ ਪਰਿਵਾਰਾਂ, ਪ੍ਰਸ਼ਸੰਕਾਂ ਅਤੇ ਖ਼ੈਰ ਮੰਗਣ ਵਾਲਿਆਂ ਦੇ ਪਿਆਰਅਤੇ ਸਹਿਯੋਗ ਨਾਲਬਹੁਤਵਿਸ਼ੇਸਬਣ ਗਿਆ ਹੈ। ਸਾਡੇ ਇਸ ਸਫ਼ਰਦਾ ਹਿੱਸਾ ਬਣਨਲਈਸਭਨਾਂ ਦਾਧੰਨਵਾਦ।” ਇਹ ਵਿਆਹਹਿੰਦੂ ਰੀਤੀਰਿਵਾਜਾਂ ਨਾਲ ਹੋਇਆ। ਵਿਆਹਪਾਰਟੀ 21 ਦਸੰਬਰ ਨੂੰ ਨਵੀਂ ਦਿੱਲੀਵਿੱਚਹੋਵੇਗੀ ਅਤੇ ਫਿਲਮਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈਵੱਖਰੀਪਾਰਟੀ 26 ਦਸੰਬਰ ਨੂੰ ਹੋਵੇਗੀ। ਵਿਆਹਿਆਜੋੜਾਪਿਛਲੇ ਚਾਰਵਰ੍ਹਿਆਂ ਤੋਂ ਡੇਟਿੰਗ ਕਰਰਿਹਾ ਸੀ ਤੇ ਮੀਡੀਆਦੀਆਂ ਵਿਆਹਸਬੰਧੀ ਕਿਆਸ ਅਰਾਈਆਂ ਦੇ ਬਾਵਜੂਦਪੂਰੀਤਰ੍ਹਾਂ ਚੁੱਪ ਸੀ।

Check Also

ZEE5 Global to premiere Punjabi film

Jinne Jamme Saare Nikamme this Dussehra Jinne Jamme Saare Nikamme, a Baweja Studios Film, is …