-11.5 C
Toronto
Friday, January 30, 2026
spot_img
Homeਫ਼ਿਲਮੀ ਦੁਨੀਆਸਤਿੰਦਰ ਸਰਤਾਜ ਦਾ ਨਵਾਂ ਗੀਤ'ਤਿੰਨਾਂ 'ਚ ਨਾ ਤੇਰਾਂ 'ਚ' ਰਿਲੀਜ਼

ਸਤਿੰਦਰ ਸਰਤਾਜ ਦਾ ਨਵਾਂ ਗੀਤ’ਤਿੰਨਾਂ ‘ਚ ਨਾ ਤੇਰਾਂ ‘ਚ’ ਰਿਲੀਜ਼

ਸਤਿੰਦਰ ਸਰਤਾਜ ਨੇ ਆਪਣੇ 41ਵੇਂ ਜਨਮ ਦਿਨ ਮੌਕੇ ਆਪਣੇ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦਿੱਤਾ ਹੈ। ਸਰਤਾਜ ਨੇ ਆਪਣਾ ਨਵਾਂ ਗਾਣਾ ‘ਤਿੰਨਾਂ ‘ਚ ਨਾ ਤੇਰ੍ਹਾਂ ‘ਚ’ ਰਿਲੀਜ਼ ਕੀਤਾ ਹੈ। ਪੰਜਾਬੀ ਗਾਇਕ ਸਤਿੰਦਰ ਸਰਤਾਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੈ। ਸਤਿੰਦਰ ਸਰਤਾਜ ਨੂੰ ਉਨ੍ਹਾਂ ਦੀ ਸਾਫ ਸੁਥਰੀ ਤੇ ਸੂਫੀਆਨਾ ਗਾਇਕੀ ਲਈ ਜਾਣਿਆ ਜਾਂਦਾ ਹੈ। ਸਰਤਾਜ ਨੇ ਆਪਣੇ 41ਵੇਂ ਜਨਮ ਦਿਨ ਮੌਕੇ ਆਪਣੇ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦਿੱਤਾ ਹੈ। ਸਰਤਾਜ ਨੇ ਆਪਣਾ ਨਵਾਂ ਗਾਣਾ ‘ਤਿੰਨਾਂ ‘ਚ ਨਾ ਤੇਰ੍ਹਾਂ ‘ਚ’ ਰਿਲੀਜ਼ ਕੀਤਾ ਹੈ। ਇਸ ਗਾਣੇ ਦੇ ਬੋਲ ਬਹੁਤ ਹੀ ਪਿਆਰੇ ਹਨ। ਇਹ ਗਾਣਾ ਫੈਨਜ਼ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਸਰਤਾਜ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ‘ਨਾ ਹੀ ਤਿੰਨਾਂ ‘ਚ ; ਨਾ ਹੀ ਤੇਰਾਂ ‘ਚ! ਨਾ ਤਾਂ ਹਿਰਨਾਂ ‘ਚ ; ਤੇ ਨਾ ਸ਼ੇਰਾਂ ‘ਚ ! ਜਗ੍ਹਾ ਹੁੰਦੀ ਏ ਜੀ ਵਿਚਾਲ਼ੇ ਵੀ ; ਨਾ ਤਾਂ ਕਾਇਰਾਂ ‘ਚ ਨਾ ਦਲੇਰਾਂ ‘ਚ !
ਦੱਸ ਦਈਏ ਕਿ ਇਹ ਗਾਣਾ ਸਰਤਾਜ ਦੀ ਐਲਬਮ ‘ਟਰੈਵਲ ਡਾਇਰੀਜ਼’ ਦਾ ਪਹਿਲਾ ਗਾਣਾ ਹੈ। ਇਸ ਗੀਤ ਦੇ ਬੋਲ ਖੁਦ ਸਰਤਾਜ ਨੇ ਲਿਖੇ ਹਨ। ਇਸ ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਸਤਿੰਦਰ ਸਰਤਾਜ ਦੀ ਆਵਾਜ ਅਤੇ ਸ਼ਬਦ ਜੋ ਗੀਤਾਂ ਵਿੱਚ ਸੁਨਣ ਨੂੰ ਮਿਲਦੇ ਹਨ ਹਰ ਕੋਈ ਇਹੋ ਆਖਦਾ ਹੈ ਵਾਹ ਕਿਆ ਬਾਤ ਹੈ ਕਿਉਂਕਿ ਜਿਸ ਦਿਨ ਤੋਂ ਹੀ ਸਰਤਾਜ ਗਾਇਕੀ ਵਿੱਚ ਆਏ ਹਨ ਉਸੇ ਦਿਨ ਤੋਂ ਉਨ੍ਹਾਂ ਦਾ ਅੰਦਾਜ਼ ਫੈਨਜ਼ ਦੇ ਦਿਲਾਂ ਵਿੱਚ ਵੱਸ ਗਿਆ ਸੀ ਅਤੇ ਸਰੋਤੇ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ ਹਰ ਨਵੇਂ ਗੀਤ ਦੇ ਅਤੇ ਫਿਲਮ ਦੇ ਵੀ।
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਇਸ ਸਾਲ ‘ਕਲੀ ਜੋਟਾ’ ਫਿਲਮ ‘ਚ ਨੀਰੂ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ। ਉਨ੍ਹਾਂ ਨੇ ਫਿਲਮ ‘ਚ ਦੀਦਾਰ ਦਾ ਰੋਲ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ ਤੋਂ ਬਾਅਦ ਹੀ ਸਰਤਾਜ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਹੁਣ ਉਨ੍ਹਾਂ ਦੀ ਤੇ ਨੀਰੂ ਬਾਜਵਾ ਦੀ ਜੋੜੀ ਫਿਰ ਤੋਂ ਪਰਦੇ ‘ਤੇ ਨਜ਼ਰ ਆਉਣ ਲਈ ਤਿਆਰ ਹੈ। ਸਤਿੰਦਰ ਤੇ ਨੀਰੂ ਦੀ ਜੋੜੀ ਫਿਲਮ ‘ਸ਼ਾਇਰ’ ਵਿਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

 

 

RELATED ARTICLES
POPULAR POSTS