ਮੁੰਬਈ : ਬਾਲੀਵੁਡ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਪ੍ਰੇਮੀ ਜੀਨ ਗੁਡਇਨਫ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਦੋਵੇਂ ਲਾਸ ਏਂਜਲਸ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਦੇ ਬੰਧਨ ਵਿੱਚ ਬੱਝੇ। ਦੱਸਣਯੋਗ ਹੈ ਕਿ ਕਾਫ਼ੀ ਸਮੇਂ ਤੋਂ ਪ੍ਰੀਤੀ ਦੇ ਵਿਆਹ ਦੇ ਚਰਚੇ ਸਨ ਹਾਲਾਂਕਿ ਉਸ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਪ੍ਰੀਤੀ ਦੇ ਦੋਸਤ ਤੇ ਅਦਾਕਾਰ ਕਬੀਰ ਬੇਦੀ ਨੇ ਟਵਿਟਰ ‘ਤੇ ਨਵ-ਵਿਆਹੁਤਾ ਜੋੜੇ ਨੂੰ ਵਧਾਈ ਦਿੱਤੀ ਜਿਸ ਤੋਂ ਪ੍ਰੀਤੀ ਦੇ ਵਿਆਹ ਦੀ ਪੁਸ਼ਟੀ ਹੋ ਗਈ ਹੈ। ਇਸ ਤੋਂ ਇਲਾਵਾ ਪ੍ਰੀਤੀ ਦੀ ਗੂੜੀ ਸਹੇਲੀ ਤੇ ਮਸ਼ਹੂਰ ਡਿਜ਼ਾਈਨਰ ਫਰਾਹ ਖਾਨ ਅਲੀ ਨੇ ਵੀ ਦੋਹਾਂ ਨੂੰ ਵਿਆਹ ਦੀ ਵਧਾਈ ਦਿੱਤੀ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …