Breaking News
Home / ਫ਼ਿਲਮੀ ਦੁਨੀਆ / ਵਿਨੋਦਖੰਨਾ ਨੂੰ ਦਾਦਾਸਾਹਿਬਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨਅਦਾਕਾਰਾਦਾਐਵਾਰਡ

ਵਿਨੋਦਖੰਨਾ ਨੂੰ ਦਾਦਾਸਾਹਿਬਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨਅਦਾਕਾਰਾਦਾਐਵਾਰਡ

ਇਹ ਦੋਵੇਂ ਸਿਤਾਰੇ ਦੁਨੀਆ ਨੂੰ ਆਖ ਚੁੱਕੇ ਹਨਅਲਵਿਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਫ਼ਿਲਮਐਵਾਰਡਜ਼ ਦੀਜਿਊਰੀ ਨੇ ਹਿੰਦੀਸਿਨੇਮਾ ਦੇ ਦੋ ਵੱਡੇ ਸਿਤਾਰਿਆਂ ਵਿਨੋਦਖ਼ੰਨਾ ਤੇ ਸ੍ਰੀਦੇਵੀ, ਜੋ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ, ਨੂੰ ਕ੍ਰਮਵਾਰਦਾਦਾਸਾਹਿਬਫ਼ਾਲਕੇ ਤੇ ਬਿਹਤਰੀਨਅਦਾਕਾਰਾਦਾਐਵਾਰਡਦੇਣਦਾਐਲਾਨਕੀਤਾ ਹੈ। ਵਿਨੋਦਖੰਨਾ ਨੂੰ ਇਹ ਐਵਾਰਡਤਾਉਮਰਦੀਆਂ ਪ੍ਰਾਪਤੀਆਂ ਲਈਦਿੱਤਾ ਗਿਆ ਹੈ ਜਦਕਿਸ੍ਰੀਦੇਵੀ ਨੂੰ ਫ਼ਿਲਮ ‘ਮੌਮ’ ਵਿੱਚਨਿਭਾਈਸ਼ਾਨਦਾਰਭੂਮਿਕਾਲਈ ਇਸ ਐਵਾਰਡਲਈਚੁਣਿਆ ਗਿਆ ਹੈ।
ਭਾਰਤੀਜਮਹੂਰੀਅਤ’ਤੇ ਤਨਜ਼ ਕਸਦੀਫ਼ਿਲਮ’ਨਿਊਟਨ’ ਨੂੰ ਸਰਵੋਤਮਹਿੰਦੀਫ਼ਿਲਮਐਲਾਨਿਆ ਗਿਆ। ਦਿਵਿਆਦੱਤਾ ਨੂੰ ਫ਼ਿਲਮ’ਇਰਾਦਾ’ਲਈਬਿਹਤਰੀਨ ਸਹਾਇਕ ਅਦਾਕਾਰਾ ਦੇ ਐਵਾਰਡਲਈਚੁਣਿਆ ਗਿਆ। ਇਸ ਦੌਰਾਨ ਖੇਤਰੀ ਤੇ ਹਿੰਦੀਸਿਨੇਮਾਅਤੇ ਕਮਰਸ਼ਲਹਿਤਾਂ ਵਿਚਸੰਤੁਲਨਬਣਾਉਂਦਿਆਂ ਅਸਮੀਫ਼ਿਲਮ’ਵਿਲੇਜ ਰੌਕਸਟਾਰ’ ਨੂੰ ਬਿਹਤਰੀਨਫ਼ੀਚਰਫ਼ਿਲਮਐਲਾਨਿਆ ਗਿਆ। ਜਯਾਰਾਜ ਨੂੰ ਮਲਿਆਲਮਫ਼ਿਲਮ’ਭਿਆਨਾਕਮ’ਲਈਬਿਹਤਰੀਨਨਿਰਦੇਸ਼ਕ ਦੇ ਪੁਰਸਕਾਰਲਈਚੁਣਿਆ ਗਿਆ। ਇਸ ਫ਼ਿਲਮ ਨੂੰ ਬਿਹਤਰੀਨਪਟਕਥਾਲੇਖਣ ਤੇ ਬਿਹਤਰੀਨਸਿਨੇਮਾਟੋਗ੍ਰਾਫ਼ੀ ਦੇ ਐਵਾਰਡਨਾਲਵੀਨਿਵਾਜਿਆ ਗਿਆ ਹੈ। ਬੈਸਟਐਕਟਰਦਾਨੈਸ਼ਨਲਐਵਾਰਡ ਕੌਸ਼ਿਕ ਗਾਂਗੁਲੀਦੀ ਬੰਗਾਲੀਫ਼ਿਲਮ’ਨਗਰਕੀਰਤਨ’ਲਈਰਿੱਧੀਸੇਨਦੀਝੋਲੀਪਿਆ।
ਏਆਰਰਹਿਮਾਨ ਨੂੰ ਤਾਮਿਲਫ਼ਿਲਮ’ਕਾਟਰੂ ਵੇਲੀਦਾਈ’ਲਈਸਰਵੋਤਮ ਸੰਗੀਤਨਿਰਦੇਸ਼ਨਦਾਐਵਾਰਡਦਿੱਤਾ ਗਿਆ।
ਭਾਰਤੀਸਿਨੇਮਾਦਾਸਭ ਤੋਂ ਵੱਡਾ ਐਜਾਜ਼ ਕਿਹਾ ਜਾਂਦਾ ਇਹ ਐਵਾਰਡਵਿਨੋਦਖੰਨਾ ਨੂੰ ਦੇਣਦਾਫ਼ੈਸਲਾ65ਵੇਂ ਕੌਮੀ ਫ਼ਿਲਮਐਵਾਰਡਜ਼ ਦੀਜਿਊਰੀ ਨੇ ਸਾਂਝੇ ਤੌਰ ‘ਤੇ ਲਿਆ ਹੈ। ਜਿਊਰੀ ਦੇ ਚੇਅਰਮੈਨਫ਼ਿਲਮਸਾਜ਼ ਸ਼ੇਖਰਕਪੂਰ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀਰੀਝ ਸੀ ਕਿ ਉਹ ਵਿਨੋਦਖੰਨਾਨਾਲਘੱਟੋ-ਘੱਟ ਇਕ ਫ਼ਿਲਮ ਜ਼ਰੂਰਕਰਦੇ। ਉਧਰਫ਼ਿਲਮ ‘ਮੌਮ’ ਲਈਸ੍ਰੀਦੇਵੀ ਨੂੰ ਬਿਹਤਰੀਨਅਦਾਕਾਰਾਦਾਐਵਾਰਡਦੇਣਦਾਐਲਾਨਕੀਤਾ ਗਿਆ ਹੈ। ਫ਼ਿਲਮਸਾਜ਼ ਰਵੀਉਦਿਯਾਵਾਰਵੱਲੋਂ ਨਿਰਦੇਸ਼ਿਤ ਇਸ ਫ਼ਿਲਮਵਿੱਚਪਾਕਿਸਤਾਨੀਅਦਾਕਾਰਾਸਾਜਲਅਲੀ ਨੇ ਸ੍ਰੀਦੇਵੀਦੀਮਤਰੇਈਧੀਦੀਭੂਮਿਕਾਨਿਭਾਈ ਸੀ। ਸ੍ਰੀਦੇਵੀਦੀਫਰਵਰੀਮਹੀਨੇ ਦੁਬਈ ਦੇ ਹੋਟਲਵਿੱਚ ਮੌਤ ਹੋ ਗਈ ਸੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …