Breaking News
Home / ਸੰਪਾਦਕੀ / ਹੈਵਾਨੀਅਤਦੀਆਂ ਹੱਦਾਂ ਪਾਰਕਰਦੀਘਟਨਾ; ਆਸਿਫ਼ਾਜਬਰਜਨਾਹਕਾਂਡ

ਹੈਵਾਨੀਅਤਦੀਆਂ ਹੱਦਾਂ ਪਾਰਕਰਦੀਘਟਨਾ; ਆਸਿਫ਼ਾਜਬਰਜਨਾਹਕਾਂਡ

ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕਠੂਆਕਸਬੇ ‘ਚ 8 ਸਾਲਾਮਾਸੂਮ ਬੱਚੀ ਨਾਲ ਇਕ ਮੰਦਰਵਿਚ ਮਨੁੱਖਤਾ ਨੂੰ ਸ਼ਰਮਵਿਚ ਡੁਬਾਉਣ ਅਤੇ ਦਿਲਾਂ ਨੂੰ ਕੰਬਾਉਣ ਵਾਲੀਸਮੂਹਿਕਜਬਰਜਨਾਹਅਤੇ ਬੇਰਹਿਮੀਨਾਲਕਤਲਦੀਵਾਪਰੀਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ।ਹੈਵਾਨੀਅਤਦੀਵੀਸ਼ਾਇਦ ਕੋਈ ਹੱਦ ਹੋਵੇਗੀ, ਪਰ ਇਸ ਘਟਨਾ ਨੂੰ ਹੈਵਾਨੀਅਤ ਤੋਂ ਵੀ ਅੱਗੇ ਨਿੰਦਣਯੋਗ ਅਤੇ ਇਨਸਾਨੀਅਤਵਿਰੋਧੀਘਟਨਾ ਆਖਿਆ ਜਾ ਸਕਦਾਹੈ।
ਬੇਸ਼ੱਕ ਭਾਰਤ ‘ਚ ਜਬਰਜਨਾਹ ਦੇ ਰੋਜ਼ਾਨਾ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਛੋਟੀਆਂ-ਛੋਟੀਆਂ ਬੱਚੀਆਂ ਨਾਲਜਬਰਜਨਾਹ ਦੇ ਮਾਮਲੇ ‘ਚ ਵੀਭਾਰਤਦੀਸਥਿਤੀਮਾੜੇ ਦੇਸ਼ਾਂ ‘ਚ ਆਉਂਦੀ ਹੈ ਪਰਕਠੂਆ ‘ਚ 8 ਸਾਲਾਂ ਦੀਬਾਲੜੀਨਾਲਜਬਰਜਨਾਹ ਤੋਂ ਬਾਅਦ ਜੋ ਕੁਝ ਭਾਰਤ ‘ਚ ਵਾਪਰਰਿਹਾ ਹੈ, ਉਹ ਬਹੁਤ ਹੈਰਾਨੀਭਰਿਆਅਤੇ ਦੁਰਲੱਭ ਕਿਸਮਦਾਵਰਤਾਰਾਹੈ। ਇਕ 8 ਸਾਲਾਂ ਦੀ ਬੱਚੀ ਆਸਿਫ਼ਾ, ਬੱਕਰਵਾਲ ਟੱਪਰੀਵਾਸ ਕਬੀਲੇ ਨਾਲਸਬੰਧਤ ਸੀ, ਜੋ ਜੰਮੂ-ਕਸ਼ਮੀਰਅਤੇ ਰਾਜਸਥਾਨਵਿਚ ਵੱਡੀ ਗਿਣਤੀਵਿਚਮਿਲਦਾ ਹੈ। ਇਹ ਲੋਕ ਗਰਮੀਆਂ ਵਿਚਪਹਾੜਾਂ ਦੀਆਂ ਚੋਟੀਆਂ ਤੱਕ ਪਸ਼ੂ ਲੈ ਕੇ ਚਲੇ ਜਾਂਦੇ ਹਨਅਤੇ ਉਥੇ ਹੀ ਤੰਬੂ ਗੱਡ ਕੇ ਆਪਣਾਵਸੇਬਾਬਣਾਲੈਂਦੇ ਹਨ। ਸਿਆਲਵਿਚ ਇਹ ਲੋਕਫਿਰਆਪਣੇ ਘਰਾਂ ਜਾਂ ਟੱਪਰੀਆਂ ਵਿਚ ਆ ਜਾਂਦੇ ਹਨ। ਇਸ ਤਰ੍ਹਾਂ ਦੀ ਜ਼ਿੰਦਗੀਦਾਸਭ ਤੋਂ ਵੱਡਾ ਮਾੜਾਅਸਰਇਨ੍ਹਾਂ ਦੇ ਬੱਚਿਆਂ ਦੀਪੜ੍ਹਾਈਉਪਰਲਗਾਤਾਰਪੈਰਿਹਾ ਹੈ। ਆਸਿਫ਼ਾਵੀ ਇਸੇ ਕਾਰਨ ਹੀ ਕਦੇ ਸਕੂਲਨਹੀਂ ਜਾ ਸਕੀ ਸੀ। ਉਸ ਨੇ ਸਿਰਫ਼ਗਿਣਤੀ ਹੀ ਸਿੱਖੀ ਹੋਈ ਸੀ ਅਤੇ ਰੋਜ਼ਾਨਾਸ਼ਾਮ ਨੂੰ ਆਪਣੇ ਘਰ ਦੇ ਸਾਰੇ ਪਸ਼ੂਆਂ ਦੀਗਿਣਤੀਕਰਦੀ ਸੀ। ਜੇਕਰ ਕੋਈ ਪਸ਼ੂਚਰਾਂਦ ਤੋਂ ਨਹੀਂ ਮੁੜਿਆ ਤਾਂ ਉਸ ਨੂੰ ਲੱਭਣ ਦੌੜ ਜਾਂਦੀ ਸੀ।
ਜਨਵਰੀ ਦੇ ਮਹੀਨੇ ਇਕ ਸ਼ਾਮਜਦੋਂ ਆਸਿਫ਼ਾ ਗਵਾਚੇ ਘੋੜੇ ਦੀਭਾਲਕਰਨਲਈਨਿਕਲੀ ਤਾਂ ਉਹ ਖ਼ੁਦ ਗਵਾਚ ਗਈ । ਘੋੜਾ ਤਾਂ ਅਗਲੇ ਦਿਨਘਰਪਹੁੰਚ ਗਿਆ ਪਰਆਸਿਫ਼ਾਨਹੀਂ ਪਹੁੰਚੀ। ਉਸ ਨੂੰ ਪਹਿਲਾਂ ਹੀ ਖ਼ਰੀਦ ਕੇ ਰੱਖੀ ਹੋਈ ਬੇਹੋਸ਼ੀਦੀਦਵਾਈਪਿਆ ਦਿੱਤੀ ਗਈ ਸੀ ਅਤੇ ਕੁਕਰਮਕਰਕੇ ਇਕ ਮੰਦਰਵਿਚ ਸੁੱਟ ਦਿੱਤਾ ਗਿਆ। ਪੂਰੇ ਛੇ ਦਿਨ ਇਸ ਬੱਚੀ ਨੂੰ ਸਿਰਫ਼ਬੇਹੋਸ਼ੀਦੀਆਂ ਦਵਾਈਆਂ ਦੀਖ਼ੁਰਾਕਨਾਲਮੰਦਰਵਿਚ ਰੱਖਿਆ ਗਿਆ ਅਤੇ ਉਸ ਨਾਲਜਬਰਜਨਾਹ ਹੁੰਦਾਰਿਹਾ। ਆਸਿਫ਼ਾਸਮੂਹਿਕਜਬਰਜਨਾਹਅਤੇ ਹੱਤਿਆ ਮਾਮਲੇ ‘ਚ ਚਾਰਮਹੀਨੇ ਬਾਅਦ ਪੁਲਿਸ ਨੇ 8 ਜਣਿਆਂ ਦੇ ਖ਼ਿਲਾਫ਼ਚਾਰਜਸ਼ੀਟਦਾਖ਼ਲਕੀਤੀਹੈ। ਪੁਲਿਸ ਚਾਰਜਸ਼ੀਟ ਮੁਤਾਬਕ, ਇਸ ਪੂਰੇ ਵਹਿਸ਼ੀਘਟਨਾਕ੍ਰਮਦਾਮਾਸਟਰਮਾਈਂਡਮੰਦਰ ਦੇ ਸੇਵਾਦਾਰ ਸੰਜੀ ਰਾਮਨਾਂਅ ਦੇ ਵਿਅਕਤੀ ਨੂੰ ਦੱਸਿਆ ਜਾ ਰਿਹਾਹੈ। ਉਸ ਦੇ ਨਾਲਵਿਸ਼ੇਸ਼ ਪੁਲਿਸ ਅਧਿਕਾਰੀਦੀਪਕਖਜੂਰੀਆਅਤੇ ਸੁਰੇਂਦਰਵਰਮਾ, ਉਸ ਦੇ ਦੋਸਤਪਰਵੇਸ਼ ਕੁਮਾਰ ਉਰਫ ਮਨੂੰ, ਭਤੀਜਾਰਾਮਕਿਸ਼ੋਰਅਤੇ ਉਸ ਦਾ ਪੁੱਤਰ ਵਿਸ਼ਾਲ ਜੰਗੋਤਰਾ ਉਰਫ਼ ਸ਼ਮਾਵੀਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਦੁਆਰਾ ਦਾਖ਼ਲਕੀਤੀ ਗਈ 15 ਪੰਨਿਆਂ ਦੀਚਾਰਜਸ਼ੀਟ ਮੁਤਾਬਕ ਮੰਦਰਦਾਸੇਵਾਦਾਰ ਸੰਜੀ, ਕਠੂਆਇਲਾਕੇ ਵਿਚੋਂ ਬੱਕਰਵਾਲ ਕਬੀਲੇ ਨੂੰ ਭਜਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਅਜਿਹੀ ਦਿਲਕੰਬਾਊਅਤੇ ਦਰਿੰਦਗੀਭਰੀਸਾਜ਼ਿਸ਼ ਨੂੰ ਅੰਜ਼ਾਮ ਦਿੱਤਾ। ਉਸ ਨੇ ਇਸ ਘਿਨਾਉਣੀ ਵਾਰਦਾਤਲਈਆਪਣੇ ਨਾਬਾਲਗ ਭਤੀਜੇ ਅਤੇ 6 ਹੋਰਲੋਕਾਂ ਨੂੰ ਭੜਕਾਇਆ।ਅਖ਼ਬਾਰੀਰਿਪੋਰਟਾਂ ਮੁਤਾਬਕ ਜਦੋਂ ਸਾਰੇ ਦੋਸ਼ੀਮਾਸੂਮਨਾਲਵਾਰ-ਵਾਰਜਬਰਜਨਾਹਕਰਰਹੇ ਸਨ ਤਾਂ ਇਕ ਵਿਸ਼ਾਲ ਜੰਗੋਤਰਾਨਾਂਅ ਦੇ ਦੋਸ਼ੀ ਨੇ ਮੇਰਠ ‘ਚ ਪੜ੍ਹਨਵਾਲੇ ਆਪਣੇ ਚਚੇਰੇ ਭਰਾ ਨੂੰ ਕਿਹਾ ਕਿ ਜੇਕਰ ਉਹ ‘ਮਜ਼ਾ ਲੁੱਟਣਾ ਚਾਹੁੰਦਾ ਹੈ’ ਤਾਂ ਆ ਜਾਵੇ।ਹੈਵਾਨੀਅਤਦੀ ਹੱਦ ਇੱਥੇ ਹੀ ਨਹੀਂ ਮੁਕੀ ਬਲਕਿ ਇਸ ਮਾਸੂਮ ਬੱਚੀ ਦੇ ਆਖ਼ਰੀ ਸਾਹ ਮੁਕਾਉਣ ਤੋਂ ਪਹਿਲਾਂ ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਕੁਝ ਦੇਰਲਈਰੋਕਿਆ, ਕਿਉਂਕਿ ਉਹ ਆਖ਼ਰੀਵਾਰ ਮੁੜ ਬੱਚੀ ਨਾਲਜਬਰਜਨਾਹਕਰਨਾ ਚਾਹੁੰਦਾ ਸੀ। ਇਸ ਤੋਂ ਬਾਅਦਬਾਕੀਆਂ ਨੇ ਵੀਵਾਰੀ-ਵਾਰੀ ਬੱਚੀ ਨਾਲਜਬਰਜਨਾਹਕੀਤਾ। ਬੱਚੀ ਦੀ ਹੱਤਿਆ ਕਰਨ ਤੋਂ ਬਾਅਦਵੀ ਉਸ ਦੇ ਸਿਰ’ਤੇ ਪੱਥਰ ਮਾਰੇ ਗਏ ਤਾਂ ਜੋ ਕਿਤੇ ਉਹ ਬਚਨਾਜਾਵੇ।
ਪੁਲਿਸਦੀ ਜਾਂਚ ਵਿਚਦੋਸ਼ੀਆਂ ਦੇ ਡੀ.ਐਨ.ਏ. ਟੈਸਟਮਿਲ ਗਏ, ਫੋਨਕਾਲਾਂ ਵੀਰਿਕਾਰਡ ਹੋ ਗਈਆਂ। ਸਾਰੇ ਸਬੂਤਹਾਸਲ ਹੋ ਗਏ। ਪਰਦੋਸ਼ੀਆਂ ਨੂੰ ਬਚਾਉਣ ਲਈਤਿਰੰਗੇ ਝੰਡੇ ਲੈ ਕੇ ‘ਭਾਰਤਮਾਤਾ ਕੀ ਜੈ’ ਦੇ ਨਾਅਰਿਆਂ ਨੇ ਪੂਰੇ ਭਾਰਤ ਨੂੰ ਸ਼ਰਮਸਾਰਕਰਕੇ ਰੱਖ ਦਿੱਤਾ। ਭਾਰਤ ਤੋਂ ਲੈ ਕੇ ਲੰਡਨ ਤੱਕ ਆਸਿਫ਼ਾਨਾਲਵਾਪਰੇ ਜਬਰਜਨਾਹਦੀਆਂ ਦਰਦਨਾਕ ਚੀਕਾਂ ਗੂੰਜੀਆਂ ਹਨ।ਭਾਰਤਭਰ ‘ਚ ਇਸ ਦੇ ਵਿਰੋਧ ‘ਚ ਲੋਕਾਂ ਦਾਰੋਸ ਤੇ ਰੋਹ ਸੱਤਵੇਂ ਅਸਮਾਨ’ਤੇ ਪਹੁੰਚ ਗਿਆ। ਸਾਰਾਭਾਰਤਆਸਿਫ਼ਾ ਨੂੰ ਆਪਣੀ ਹੀ ਧੀਸਮਝ ਕੇ ਇਨਸਾਫ਼ਦਿਵਾਉਣਵਾਸਤੇ ਤਤਪਰ ਹੈ। ਉਸ ਦੇ ਵਕੀਲਵੀਹਨ, ਗਵਾਹਵੀ ਤੇ ਤਫ਼ਤੀਸ਼ਕਰਤਾਵੀ।
ਇਕ ਅਜੀਬਇਤਫਾਕਵੀ ਹੈ ਅਤੇ ਵਿਡੰਬਣਾਵੀ ਕਿ ਭਾਰਤ ‘ਚ ਆਸਿਫ਼ਾਨਾਲ ਜੋ ਕੁਝ ਵਾਪਰਿਆ, ਬਿਲਕੁਲ ਉਸੇ ਮਹੀਨੇ ਇਸੇ ਸਾਲ ਤੇ ਇੰਨੀ ਕੁ ਉਮਰਦੀ ਇਕ ਲੜਕੀਨਾਲ ਇਹੀ ਕੁਝ ਪਾਕਿਸਤਾਨ ਦੇ ਸ਼ਹਿਰਕਸੂਰਵਿਚਵੀਵਾਪਰਿਆ। ਭਾਰਤ ‘ਚ ਅਜੇ ਚਾਰਜਸ਼ੀਟਦਾਦਾਖ਼ਲਾ ਹੀ ਝਗੜੇ ਵਿਚਪਿਆ ਹੈ, ਤੇ ਉੱਧਰਪਾਕਿਸਤਾਨਦੀਅਦਾਲਤ ਨੇ ਉਸ ਲੜਕੀ ਦੇ ਕਾਤਲ ਨੂੰ ਫਾਂਸੀਦੀ ਸਜ਼ਾ ਵੀਸੁਣਾ ਦਿੱਤੀ ਹੈ ਤੇ ਉਸ ਤੋਂ ਬਾਅਦਹਾਈਕੋਰਟ ਨੇ ਉਸ ਦੀਅਪੀਲਵੀਖ਼ਾਰਜਕਰ ਦਿੱਤੀ ਹੈ। ਭਾਰਤ ‘ਚ ਮਾਸੂਮਆਸਿਫ਼ਾ ਦੇ ਕੇਸ ਵਿਚਵੀ ਕਈ ਲੋਕਵਾਜਬ ਗੁੱਸੇ ਵਿਚ ਗੁਨਾਹਗਾਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਖ਼ਤਸਜ਼ਾਵਾਂ ਦੇਣਦੀ ਮੰਗ ਉਠਾ ਰਹੇ ਹਨ। ਬਿਨਾਂ ਸ਼ੱਕ ਆਸਿਫ਼ਾਨਾਲਵਾਪਰੀਸਮੂਹਿਕਜਬਰਜਨਾਹਅਤੇ ਹੱਤਿਆ ਦੀ ਦੁਰਲੱਭ ਤੋਂ ਦੁਰਲੱਭ ਅਤੇ ਹੈਵਾਨੀਅਤਦੀਆਂ ਹੱਦਾਂ ਪਾਰਕਰਨਵਾਲੀਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦੁਰਲੱਭ ਹੀ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ਵਿਚਭਾਰਤ ‘ਚ ਕਦੇ ਵੀ ਕੋਈ ਅਜਿਹਾ ਮਹਾਂਪਾਪਕਰਨਬਾਰੇ ਸੋਚ ਵੀਨਾ ਸਕੇ। ਪਰਕਾਨੂੰਨੀਸਜ਼ਾਵਾਂ ਦਾਪ੍ਰਬੰਧਕੀਤੇ ਜਾਣ ਦੇ ਨਾਲ-ਨਾਲਭਾਰਤ ‘ਚ ਅਜੇ ਵੀਜਗੀਰੂ, ਫ਼ਿਰਕੂਅਤੇ ਨਫ਼ਰਤਦੀ ਵਧ-ਫੁਲ ਰਹੀਮਾਨਸਿਕਤਾ ਨੂੰ ਖ਼ਤਮਕਰਨਲਈਕਾਨੂੰਨਨਾਲੋਂ ਜ਼ਿਆਦਾਲੋੜਤਹਿਜ਼ੀਬਦਾਵਿਕਾਸਕਰਨਅਤੇ ਮਨੁੱਖਤਾ ਦਾਵਿਗਾਸਕਰਨਦੀਹੈ।ਭਾਰਤ ‘ਚ ਜਿਸ ਤਰੀਕੇ ਨਾਲਪਿਛਲੇ ਸਮੇਂ ਤੋਂ ਫ਼ਿਰਕੂਹੈਵਾਨੀਅਤਭਰੀਆਂ ਘਟਨਾਵਾਂ ‘ਚ ਤੇਜ਼ੀ ਨਾਲਵਾਧਾ ਹੋ ਰਿਹਾ ਹੈ, ਉਹ ਬਿਨਾਂ ਸ਼ੱਕ ਬੇਹੱਦ ਚਿੰਤਾਜਨਕਹਨ, ਜਿਨ੍ਹਾਂ ਵਿਚੋਂ ਹੀ ਇਕ ਬੇਹੱਦ ਦਰਦਨਾਕਘਟਨਾਆਸਿਫ਼ਾ ਦੇ ਜਬਰਜਨਾਹਦੀਹੈ। ਅਜਿਹੀ ਨਫ਼ਰਤਅਤੇ ਫ਼ਿਰਕੂਹੈਵਾਨੀਅਤ ਨੂੰ ਖ਼ਤਮਕਰਨਲਈਭਾਰਤ ‘ਚ ਧਰਮ-ਨਿਰਪੱਖ ਅਤੇ ਮਨੁੱਖਤਾਵਾਦੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾਹੈ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …