Breaking News
Home / ਸੰਪਾਦਕੀ / ਸਿੱਖਿਆ ਦੇ ਖੇਤਰ ‘ਚ ਪੱਛੜ ਰਿਹੈਪੰਜਾਬ

ਸਿੱਖਿਆ ਦੇ ਖੇਤਰ ‘ਚ ਪੱਛੜ ਰਿਹੈਪੰਜਾਬ

ਇੱਕੀਵੀਂ ਸਦੀ ‘ਚ ਜਦੋਂ ਦੁਨੀਆ ਦੀਤਾਕਤ ‘ਸਿੱਖਿਆ’ ਬਣਰਹੀ ਹੈ ਤਾਂ ਪੰਜਾਬ ਸਿੱਖਿਆ ਦੇ ਖੇਤਰ ‘ਚ ਲਗਾਤਾਰ ਪੱਛੜਦਾ ਪ੍ਰਤੀਤ ਹੋ ਰਿਹਾਹੈ।ਹਾਲ ਹੀ ਦੌਰਾਨ ਪੰਜਾਬ ‘ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਆਏ ਨਤੀਜਿਆਂ ਨੇ ਜ਼ਾਹਰਕਰ ਦਿੱਤਾ ਹੈ ਕਿ ਪੰਜਾਬਦਾ ਸਿੱਖਿਆ ਢਾਂਚਾ ਅਜੇ ਬਹੁਤ ਖਸਤਾਹਾਲਤਵਿਚ ਹੈ ਅਤੇ ਸੰਸਾਰ ਸਿੱਖਿਆ ਦੇ ਹਾਣਦਾਬਣਨਾ ਅਜੇ ਪੰਜਾਬਲਈਦੂਰਦੀ ਕੌਡੀ ਹੈ।ਪੰਜਾਬ ਸਿੱਖਿਆ ਦੇ ਮੈਟ੍ਰਿਕ ਪੱਧਰ ‘ਤੇ ਇਸ ਵਾਰਸਾਲਾਨਾਪ੍ਰੀਖਿਆਵਿਚੋਂ ਸਿਰਫ਼ 57.50 ਫ਼ੀਸਦੀਵਿਦਿਆਰਥੀ ਹੀ ਪਾਸ ਹੋਏ ਹਨ।ਪਿਛਲੇ ਸਾਲ ਇਹ ਨਤੀਜਾ 72.25 ਫ਼ੀਸਦੀ ਸੀ, ਪਰ ਇਸ ਨਤੀਜੇ ਵਿਚਪੰਜਾਬਸਕੂਲ ਸਿੱਖਿਆ ਬੋਰਡਵਲੋਂ ਨਤੀਜੇ ਦੀਪ੍ਰਤੀਸ਼ਤਤਾ ਵਧਾਉਣ ਲਈਵਾਧੂ ਅੰਕ ਦੇਣਦੀਨੀਤੀਦੇਸ਼ ਪੱਧਰ ਤੱਕ ਨੁਕਤਾਚੀਨੀ ਦਾਵਿਸ਼ਾਬਣੀ ਸੀ। ਇਸ ਵਰ੍ਹੇ ਪੰਜਾਬਬੋਰਡ ਨੇ ਵਾਧੂ ਅੰਕ ਨਹੀਂ ਦਿੱਤੇ ਤਾਂ ਮੈਟ੍ਰਿਕ ਪੱਧਰ ਦਾਨਤੀਜਾਪਿਛਲੇ ਸਾਲਨਾਲੋਂ ਬਹੁਤ ਹੇਠਾਂ ਡਿੱਗ ਗਿਆ। ਇਸ ਨਤੀਜੇ ਵਿਚਵੀਪਿਛਲੇ ਸਾਲਾਂ ਵਾਂਗ ਕੁੜੀਆਂ ਨੇ ਮੁੰਡਿਆਂ ਨਾਲੋਂ ਬਾਜ਼ੀਮਾਰੀ। ਕੁੜੀਆਂ ਦੀਪਾਸਪ੍ਰਤੀਸ਼ਤਤਾ ਮੁੰਡਿਆਂ ਦੀਪਾਸਪ੍ਰਤੀਸ਼ਤਤਾਨਾਲੋਂ 11.62 ਫ਼ੀਸਦੀ ਵੱਧ ਰਹੀ ਹੈ, ਜੋ ਕਿ ਪੰਜਾਬ ‘ਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਸਿੱਖਿਆ ਦੇ ਮਾਮਲੇ ‘ਚ ਪਛੜਨਾਪੰਜਾਬਸਰਕਾਰ, ਸਮਾਜਅਤੇ ਮਾਪਿਆਂ ਨੂੰ ਸੋਚਣਲਈਮਜਬੂਰਕਰਦਾਹੈ।ਦਸਵੀਂ ਜਮਾਤ ਦੇ ਨਤੀਜਿਆਂ ਵਿਚ 139 ਵਿਦਿਆਰਥੀਆਂ ਦੀਮੈਰਿਟ ਸੂਚੀ ਵਿਚੋਂ ਸੂਬੇ ਭਰਵਿਚੋਂ ਸਿਰਫ਼ 20 ਸਰਕਾਰੀਸਕੂਲਾਂ ਦੇ 24 ਵਿਦਿਆਰਥੀਆਂ ਦਾਮੈਰਿਟ ਸੂਚੀ ਵਿਚ ਆਉਣਾ ਵੀ ਕਈ ਸਵਾਲਖੜ੍ਹੇ ਕਰਦਾਹੈ।ਹਾਲਾਂਕਿਇਨ੍ਹਾਂ ਨਤੀਜਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਰਿਪੋਰਟਦੇਣਲਈਤਲਬਕਰਲਿਆਹੈ।
ਇਸ ਤੋਂ ਕੁਝ ਦਿਨਪਹਿਲਾਂ ਬਾਰ੍ਹਵੀਂ ਦੇ ਪੰਜਾਬਸਕੂਲ ਸਿੱਖਿਆ ਬੋਰਡਵਲੋਂ ਐਲਾਨੇ ਨਤੀਜਿਆਂ ਵਿਚਵੀ 62.36 ਫ਼ੀਸਦੀਵਿਦਿਆਰਥੀ ਹੀ ਪਾਸ ਹੋਏ ਹਨ। ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲਤਨ ਪੰਜਾਬ ਦੇ ਸੈਕੰਡਰੀ ਸਿੱਖਿਆ ਪੱਧਰ ‘ਚ ਨਿਘਾਰ ਵੱਲ ਇਸ਼ਾਰਾਕਰਦੇ ਹਨ।ਸਾਲ 2013 ਦਾਬਾਰ੍ਹਵੀਂ ਦਾਨਤੀਜਾ 78.97 ਸੀ, ਜਦੋਂਕਿ ਸਾਲ 2014 ਦਾਨਤੀਜਾ 81.09 ਫ਼ੀਸਦੀ, ਸਾਲ 2015 ਦਾ 76.24 ਫ਼ੀਸਦੀਰਿਹਾ। ਜ਼ਾਹਰ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦੀਪੜ੍ਹਾਈ ਵੱਲ ਰੁਚੀ ਲਗਾਤਾਰਗਿਰਾਵਟ ਵੱਲ ਜਾ ਰਹੀਹੈ।ਸੈਕੰਡਰੀ ਸਿੱਖਿਆ ਵਿਚਵੀ ਕੁੜੀਆਂ ਨੇ ਮੁੰਡਿਆਂ ਨਾਲੋਂ 18.17 ਫ਼ੀਸਦੀ ਵੱਧ ਕਾਬਲੀਅਤਦਿਖਾਈਹੈ।
ਪੰਜਾਬ ਸਿੱਖਿਆ ਦੇ ਉਪਰੋਕਤ ਦੋਵਾਂ ਸਟੈਂਡਰਡਨਤੀਜਿਆਂ ਤੋਂ ਪੰਜਾਬਦੀ ਸਿੱਖਿਆ ਨੀਤੀਅਤੇ ਪੱਧਰ ਨੂੰ ਲੈ ਕੇ ਕਈ ਪਹਿਲੂ ਉਜਾਗਰ ਹੁੰਦੇ ਹਨ।ਪੰਜਾਬ ਦੇ ਸਰਕਾਰੀਸਕੂਲਾਂ ਦਾ ਪੱਧਰ ਲਗਾਤਾਰਹੇਠਾਂ ਵੱਲ ਜਾ ਰਿਹਾ ਹੈ, ਜਦੋਂਕਿ ਸਰਕਾਰੀਸਕੂਲਾਂ ਦੇ ਅਧਿਆਪਕਸਰਕਾਰੀ ਨੌਕਰੀਆਂ, ਮੋਟੀਆਂ ਤਨਖ਼ਾਹਾਂ ਲੈਣ ਦੇ ਬਾਵਜੂਦ ਨਿੱਜੀ ਸਕੂਲਾਂ ਦੇ ਯਕਮੁਸ਼ਤ ਥੋੜ੍ਹੀਆਂ-ਥੋੜ੍ਹੀਆਂ ਤਨਖ਼ਾਹਾਂ ਲੈਣਵਾਲੇ ਅਧਿਆਪਕਾਂ ਦੇ ਮੁਕਾਬਲੇ ਨਖਿੱਧ ਸਾਬਤ ਹੋ ਰਹੇ ਹਨ।ਹਾਲਾਂਕਿਡਾ. ਮਨਮੋਹਨ ਸਿੰਘ ਵਰਗੇ ਭਾਰਤ ਦੇ ਸਮਰੱਥ ਅਰਥਸ਼ਾਸਤਰੀਅਤੇ ਸਾਬਕਾਪ੍ਰਧਾਨਮੰਤਰੀਸਮੇਤਪੰਜਾਬ ਦੇ ਬਹੁਤ ਸਾਰੇ ਉੱਚ ਅਹੁਦਿਆਂ ‘ਤੇ ਬੈਠੇ ਉੱਚ ਅਫ਼ਸਰਅਤੇ ਵੱਡੇ ਰਾਜਨੀਤੀਵਾਨਸਰਕਾਰੀਸਕੂਲਾਂ ਦੀ ਹੀ ਪੈਦਾਇਸ਼ਹਨ। ਅਜਿਹੀਆਂ ਭਾਵਨਾਵਾਂ ਜਿੱਥੇ ਰਾਜ ਦੇ ਸਕੂਲੀ ਸਿੱਖਿਆ ਢਾਂਚੇ ਵਿਚ ਆਏ ਨਿਘਾਰ ਨੂੰ ਜ਼ਾਹਰਕਰਰਹੀਆਂ ਹਨ, ਉਥੇ ਸਰਕਾਰੀ ਸਿੱਖਿਆ-ਤੰਤਰ ਵਿਚ ਆਏ ਨਿਘਾਰ ਨੂੰ ਦੂਰਕਰਨਲਈ ਇੱਛਾ-ਸ਼ਕਤੀ ਦੀਆਂ ਪ੍ਰੇਰਕਵੀਹਨ।
ਪੰਜਾਬਸਰਕਾਰਵਲੋਂ ਸਿੱਖਿਆ ‘ਤੇ ਲਗਭਗ 9 ਹਜ਼ਾਰਕਰੋੜ ਰੁਪਏ ਖ਼ਰਚਕੀਤੇ ਜਾਂਦੇ ਹਨ। ਇਸ ਦੇ ਬਾਵਜੂਦਪੰਜਾਬਦਾ ਸਿੱਖਿਆ ਢਾਂਚਾਲਗਾਤਾਰਨਿਘਾਰ ਵੱਲ ਜਾ ਰਿਹਾਹੈ।ਹਾਲੀਆਬਾਰ੍ਹਵੀਂ ਦੇ ਨਤੀਜਿਆਂ ਵਿਚਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲਦੀਨੂੰਹਬੀਬੀਹਰਸਿਮਰਤ ਕੌਰ ਬਾਦਲ ਦੇ ਸੰਸਦੀਹਲਕੇ ਬਠਿੰਡਾਵਿਚ ਕੁਝ ਸਰਕਾਰੀਸਕੂਲ ਅਜਿਹੇ ਵੀਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਵੀਵਿਦਿਆਰਥੀਪਾਸਨਹੀਂ ਹੋ ਸਕਿਆ। ਅਜਿਹੇ ਨਤੀਜੇ ਸੱਚਮੁਚ ਸ਼ਰਮਨਾਕਹਨ। ਇਸੇ ਤਰ੍ਹਾਂ ਪੰਜਾਬ ਦੇ ਹੋਰਵੀ ਬਹੁਤ ਸਾਰੇ ਸਰਕਾਰੀਸਕੂਲਾਂ ‘ਚ ਨਤੀਜੇ ਔਸਤ ਤੋਂ ਵੀਹੇਠਾਂ ਰਹੇ ਹਨ। ਸਿੱਖਿਆ ਬਜਟ’ਤੇ ਵੱਡੀ ਰਕਮਖਰਚਣ ਦੇ ਬਾਵਜੂਦਪੰਜਾਬ ਦੇ ਬਹੁਤੇ ਸਰਕਾਰੀਸਕੂਲਮੁਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਹਨ। ਇਸੇ ਕਾਰਨ ਹੀ ਪਿਛਲੇ ਸਾਲਾਂ ਤੋਂ ਸਰਕਾਰ ਦੇ ਯਤਨਾਂ ਦੇ ਬਾਵਜੂਦਸਰਕਾਰੀਸਕੂਲਾਂ ‘ਚ ਵਿਦਿਆਰਥੀਆਂ ਦੀਗਿਣਤੀ ਨਿੱਜੀ ਸਕੂਲਾਂ ਦੇ ਮੁਕਾਬਲੇ ਕਿਤੇ ਵੀਖੜ੍ਹਦੀਨਜ਼ਰਨਹੀਂ ਆ ਰਹੀ। ਬਹੁਤ ਸਾਰੇ ਸਰਕਾਰੀਸਕੂਲਾਂ ਵਿਚ ਬੱਚਿਆਂ ਦੇ ਬੈਠਣਲਈ ਸੁਰੱਖਿਅਤ ਕਮਰੇ, ਕੁਰਸੀਆਂ, ਹਵਾਲਈ ਪੱਖੇ, ਪਖਾਨੇ ਅਤੇ ਖੇਡ ਦੇ ਮੈਦਾਨ ਤੱਕ ਨਹੀਂ ਹਨ। ਇਕ ਤਾਜ਼ਾਅੰਕੜੇ ਅਨੁਸਾਰ ਪੰਜਾਬਵਿਚ ਨਿੱਜੀ ਸਕੂਲਾਂ ‘ਚ ਦਾਖ਼ਲਹੋਣਵਾਲੇ ਪਹਿਲੀਜਮਾਤ ਦੇ ਵਿਦਿਆਰਥੀਆਂ ਦੀਗਿਣਤੀਪਿਛਲੇ ਛੇ ਸਾਲਾਂ ਦੌਰਾਨ 200 ਫ਼ੀਸਦੀ ਦੇ ਹੈਰਾਨੀਜਨਕਵਾਧੇ ਵਿਚਦਰਜਕੀਤੀ ਗਈ ਹੈ, ਜਦੋਂਕਿ ਸਰਕਾਰੀਸਕੂਲਾਂ ਵਿਚਦਾਖ਼ਲਾਗਿਣਤੀ 37 ਫ਼ੀਸਦੀਘਟੀਹੈ। ਇਸ ਅੰਕੜੇ ਤੋਂ ਜ਼ਾਹਰ ਹੈ ਕਿ ਸਰਕਾਰਸਰਕਾਰੀਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈਲੋੜੀਂਦੀ ਇੱਛਾ-ਸ਼ਕਤੀ ਨਾਲਕੰਮਨਹੀਂ ਕਰ ਸਕੀ।
ਪੰਜਾਬਵਿਚਪ੍ਰਾਇਮਰੀਅਤੇ ਹਾਇਰ ਸਿੱਖਿਆ ਨੂੰ ਸਿੱਟਾਮੁਖੀ ਨੀਤੀਆਂ ‘ਤੇ ਚੱਲ ਕੇ ਉੱਚਾ ਚੁੱਕਣ ਦੀਬਜਾਇ ਅੱਠਵੀਂ ਤੱਕ ਕਿਸੇ ਵੀਵਿਦਿਆਰਥੀ ਨੂੰ ਫ਼ੇਲ੍ਹ ਨਾਕਰਨਦੀਨੀਤੀਵੀ, ਸਿੱਖਿਆ-ਤੰਤਰ ਵਿਚ ਸੁਧਾਰ ਦੀ ਥਾਂ ਨਿਘਾਰਦਾਕਾਰਨਬਣਦੀ ਜਾ ਰਹੀਹੈ।’ਕਿਸਾਨਕਮਿਸ਼ਨ’ਵਲੋਂ ਪੰਜਾਬਯੂਨੀਵਰਸਿਟੀਚੰਡੀਗੜ੍ਹ ਤੋਂ ਕਰਵਾਏ ਇਕ ਸਰਵੇਖਣਦੀਰਿਪੋਰਟ ਅਨੁਸਾਰ ਸਕੂਲਜਾਣਦੀ ਉਮਰ ਵਾਲੇ ਕੁੱਲ ਦਲਿਤ ਬੱਚਿਆਂ ਦਾ 76 ਫ਼ੀਸਦੀ ਹਿੱਸਾ ਸਰਕਾਰੀਸਕੂਲਾਂ ਵਿਚਪੜ੍ਹ ਰਹੇ ਹਨ।ਹੋਰਜਾਤੀਆਂ ਨਾਲਸਬੰਧਤ ਗਰੀਬਾਂ ਦੇ ਬੱਚਿਆਂ ਦਾ ਦੋ ਤਿਹਾਈ ਹਿੱਸਾ ਇਨ੍ਹਾਂ ਸਕੂਲਾਂ ਵਿਚਪੜ੍ਹ ਰਿਹਾਹੈ।ਪਹਿਲਾਂ ਹੀ ਆਰਥਿਕ, ਸਿਆਸੀ, ਸਮਾਜਿਕਅਤੇ ਵਿਦਿਅਕ ਪੱਖੋਂ ਪਿੱਛੇ ਰਹਿ ਗਏ ਮਾਪਿਆਂ ਦੀਕਾਬਲੀਅਤਇਨ੍ਹਾਂ ਬੱਚਿਆਂ ਨੂੰ ਅਗਵਾਈਦੇਣਦੀਨਹੀਂ ਹੈ। ਸਰਕਾਰੀਸਕੂਲਾਂ ਦੇ ਅਧਿਆਪਕਮੋਟੀਆਂ ਤਨਖ਼ਾਹਾਂ ਲੈਣ ਦੇ ਬਾਵਜੂਦਆਪਣੀਬਣਦੀਡਿਊਟੀ ਨਿਭਾਉਣ ਤੋਂ ਨਾਬਰਹਨ।ਸਕੂਲਾਂ ਵਿਚਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਅਨੁਪਾਤ ਵੀਤਰਕ-ਸੰਗਤ ਨਹੀਂ ਹੈ। ਬਹੁਤੇ ਸਕੂਲਾਂ ਵਿਚਵਿਦਿਆਰਥੀਆਂ ਦੀਗਿਣਤੀ ਦੇ ਅਨੁਪਾਤ ‘ਚ ਅਧਿਆਪਕਾਂ ਦੀਘਾਟ ਹੈ ਅਤੇ ਐਲੀਮੈਂਟਰੀਅਤੇ ਪ੍ਰਾਇਮਰੀਸਕੂਲਾਂ ‘ਚ ਤਾਂ ਇਹ ਅਨੁਪਾਤ ਬੇਹੱਦ ਖ਼ਰਾਬਹੈ।ਸਰਕਾਰੀਸਕੂਲਾਂ ਦੇ 30 ਫ਼ੀਸਦੀਅਧਿਆਪਕ ਅਜਿਹੇ ਵੀਹਨਜਿਹੜੇ ਸਬੰਧਤਵਿਸ਼ੇ ਵਿਚਡਿਗਰੀਕੀਤੀਹੋਣ ਦੇ ਬਾਵਜੂਦਵਿਸ਼ਾਮਾਹਰਨਹੀਂ ਹਨ।
ઠ ਪੰਜਾਬਦੀਸਰਕਾਰੀ ਸਿੱਖਿਆ ਦੀਨੀਤੀਦੀਨਾਕਾਮੀਕਾਰਨ ਹੀ ਪੰਜਾਬ ਦੇ 33 ਫ਼ੀਸਦੀ ਤੋਂ ਵੱਧ ਵਿਦਿਆਰਥੀਪੜ੍ਹਾਈਵਿਚਾਲੇ ਛੱਡ ਦਿੰਦੇ ਹਨਅਤੇ ਸਿਰਫ਼ 10 ਕੁ ਫ਼ੀਸਦੀਵਿਦਿਆਰਥੀ ਹੀ ਹਾਇਰਸੈਕੰਡਰੀਦੀ ਸਿੱਖਿਆ ਤੱਕ ਪਹੁੰਚਦੇ ਹਨ।ਹਾਲੀਆਨਤੀਜਿਆਂ ਤੋਂ ਪੰਜਾਬਸਰਕਾਰ ਨੂੰ ਆਪਣੀ ਸਿੱਖਿਆ ਨੀਤੀਸਬੰਧੀ ਗੰਭੀਰਤਾਨਾਲਸੋਚਣਾਚਾਹੀਦਾ ਹੈ ਅਤੇ ਪੰਜਾਬਦੀ ਸਿੱਖਿਆ ਨੂੰ ਵਿਸ਼ਵ ਸਿੱਖਿਆ ਦੇ ਹਾਣਦਾ ਬਣਾਉਣ ਲਈਦ੍ਰਿੜ੍ਹ ਇੱਛਾ ਸ਼ਕਤੀਨਾਲ ਸਿੱਟਾਮੁਖੀ ਨੀਤੀਆਂ ‘ਤੇ ਕੰਮਕਰਨਾਪਵੇਗਾ। ਸਿੱਖਿਆ ਢਾਂਚੇ ‘ਚ ਵੱਡੀਆਂ ਤਬਦੀਲੀਆਂ ਦੇ ਨਾਲ-ਨਾਲਸਰਕਾਰੀਸਕੂਲਾਂ ਦੇ ਮੁਢਲੇ ਢਾਂਚੇ ਦੇ ਵਿਸਥਾਰ ਵੱਲ ਵੀਧਿਆਨਦੇਣਾਪਵੇਗਾ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …