ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾਂ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਦੀ ਮਦਦ ਲਈ ਪਿੰਡ ਰੁੜਕੀ ਖਾਸ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਇੱਥੇ ਵੱਸਦੇ ਕਿੰਗ ਬ੍ਰਦਰਜ਼ ਲਾਲੀ ਕਿੰਗ ਅਤੇ ਜਗਮੋਹਨ ਸਿੰਘ ਕਿੰਗ ਅੱਗੇ ਆਏ ਹਨ। ਜਿਨ੍ਹਾਂ ਨੇ ਬਰੈਂਪਟਨ ਵਿਖੇ ਰੰਗਲਾ ਪੰਜਾਬ ਰੈਸਟੋਰੈਂਟ (ਨੇੜੇ ਵਿਲੀਅਮਜ਼ ਪਾਰਕਵੇਅ ਐਂਡ ਟੋਰਬਰ੍ਹਮ) ਨਾਲ ਗੱਲ ਕਰਕੇ ਪੱਲਿਉ ਪੈਸਾ ਖਰਚ ਕੇ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਲੋੜਵੰਦ ਵਿਅਕਤੀਆਂ ਲਈ ਮੁਫਤ ਭੋਜਨ ਦਾ ਇੰਤਜ਼ਾਮ ਕੀਤਾ ਹੈ। ਜੋ ਕਿ ਪਿਛਲੇ ਲਗਭਗ ਕਈ ਹਫਤਿਆਂ ਤੋਂ ਲਗਾਤਾਰ ਚਲ ਰਿਹਾ ਹੈ ਜਿਸ ਬਾਰੇ ਗੱਲ ਕਰਦਿਆਂ ਕਿੰਗ ਬ੍ਰਦਰਜ਼ ਵੱਜੋਂ ਜਾਣੇ ਜਾਂਦੇ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਜਗਮੋਹਨ ਸਿੰਘ ਕਿੰਗ ਅਤੇ ਲਾਲੀ ਕਿੰਗ ਨੇ ਦੱਸਿਆ ਕਿ ਅਸੀਆਪਣੇ ਬਜ਼ੁਰਗਾਂ ਤੋਂ ਇਹੀ ਸਿੱਖਿਆ ਹੈ ਕਿ ਜੇਕਰ ਪ੍ਰਮਾਤਮਾਂ ਤੁਹਾਨੂੰ ਰਿਜ਼ਕ ਦਿੰਦਾ ਹੈ ਤਾਂ ਤੁਹਾਡੀ ਵੀ ਸਮਾਜ ਪ੍ਰਤੀ ਜ਼ਿਮੇਵਾਰੀ ਬਣਦੀ ਹੈ ਕਿ ਤੁਸੀ ਵੀ ਲੋੜਵੰਦਾਂ ਲਈ ਕੁਝ ਕਰੋ ਜਿਸ ਕਾਰਨ ਅਸੀਂ ਦੋਵਾਂ ਭਰਾਵਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਇਸ ਨੇਕ ਕੰਮ ਦੀ ਸ਼ੁਰੂ ਕੀਤੀ ਹੈ। ਜਿੱਥੋਂ ਹਰ ਲੋੜਵੰਦ ਵਿਅਕਤੀ ਹਰ ਰੋਜ਼ ਸ਼ਾਮ ਨੂੰ ਮੁਫਤ ਵਿੱਚ ਭੋਜਨ ਲੈ ਸਕਦਾ ਹੈ। ਵਰਨਣਯੋਗ ਹੈ ਕਿ ਕਿੰਗ ਬ੍ਰਦਰਜ਼ ਜਿੱਥੇ ਪੰਜਾਬ ਵਿੱਚ ਵੀ ਲੋੜਵੰਦਾਂ ਦੀ ਸੇਵਾ ਕਰਦੇ ਰਹਿੰਦੇ ਹਨ। ਉੱਥੇ ਹੀ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਵੀ ਗਿਆਨ ਸਿੰਘ ਕੰਗ ਨਾਲ ਮਿਲ ਕੇ ਕਾਫੀ ਕੰਮ ਕਰ ਰਹੇ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …