ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਇਸ ਵਕਤ ਪੂਰੀ ਦੁਨੀਆ ਕਰੋਨਾਂ ਜਹੀ ਮਹਾਂਮਾਰੀ ਦਾ ਕਹਿਰ ਝੱਲ ਰਹੀ ਹੈ। ਅਜਿਹ ਮਾਹੌਲ ਵਿੱਚ ਜਿੱਥੇ ਕੋਈ ਵੀ ਆਪੋ-ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ, ਉੱਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਬਣਾਈਆਂ ਕਈ ਸੰਸਥਾਵਾਂ ਦੇ ਮੈਂਬਰ ਸਿੱਖ ਗੁਰੁ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਬਾਹਰ ਨਿਕਲ ਆਏ ਹਨ ਅਤੇ ਲੋੜ ਵੰਦਾਂ ਨੂੰ ਮੁਫਤ ਵਿੱਚ ਭੋਜਨ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਕੰਮ ਸਿੱਖ ਸੰਸਥਾਵਾਂ ਨਾਲ ਜੁੜੇ ਲੋਕ ਕਰ ਰਹੇ ਹਨ। ਜਿੱਥੇ ઑਗੁਰੂ ਨਾਨਕ ਫੂਡ ਸੇਵਾ਼ ਦੇ ਮਿੰਟੂ ਤੱਖਰ, ਬਲਵਿੰਦਰ ਸਿੰਘ ਐਲ ਪੀ, ਜਗਤੇਸ਼ਵਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਕਈ ਦਰਜਨ ਵਲੰਟੀਅਰ ਦਿਨ-ਰਾਤ ਮਿਹਨਤ ਕਰਕੇ ਜਿੱਥੇ ਗਰੋਸਰੀ ਸਟੋਰਾਂ ਤੋਂ ਦਾਨੀ ਸੱਜਣਾਂ ਵੱਲੋਂ ਦਿੱਤਾ ਫੂਡ ਇਕੱਠਾ ਕਰਕੇ ਅੱਗੇ ਜ਼ਰੂਰਤਮੰਦਾਂ ਨੂੰ ਫਰੀ ਵਿੱਚ ਘਰੋ-ਘਰੀ ਪਹੁੰਚਾ ਰਹੇ ਹਨ। ਉਹਨਾਂ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ।
ਜਿਹਨਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਸਮੇਂ-ਸਮੇਂ ਤੇ਼ ਇਹਨਾਂ ਦੀ ਮਦਦ ਕਰਵਾ ਰਹੇ ਹਨ ਜਿਸ ਬਾਰੇ ਮਿੰਟੂ ਤੱਖਰ, ਬਲਵਿੰਦਰ ਸਿੰਘ ਐਲ ਪੀ ਅਤੇ ਜਗਤੇਸ਼ਵਰ ਸਿੰਘ ਬਰਾੜ ਆਦਿ ਨੇ ਦੱਸਿਆ ਕਿ ਗੁਰੁ ਨਾਨਕ ਫੂਡ ਸੇਵਾ ਇੱਕ ਰਜਿਸਟਰਡ ਸੰਸਥਾ ਹੈ ਅਤੇ ਇਹ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਵਚਨਬੱਧ ਹੈ।
ਉਹਨਾਂ ਦੇ ਦੱਸਣ ਅਨੁਸਾਰ 1753 ਐਲਬੀਅਨ ਰੋਡ ਯੂਨਿਟ 9 (ਨੇੜੇ ਐਲਬੀਅਨ ਰੋਡ ਐਂਡ ਹਾਈਵੇਅ 27 ਟਿੰਮ ਹਾਰਟਨ ਦੇ ਪਿੱਛੇ) ਤੋਂ ਕੋਈ ਵੀ ਲੋੜਵੰਦ ਵਿਅਕਤੀ ਇੱਥੋਂ ਫਰੀ ਗਰੋਸਰੀ ਲੈ ਕੇ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ 416 886 1313 ਅਤੇ 905 506 1313 ਤੇ ਰਾਬਤਾ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …