17.9 C
Toronto
Saturday, September 13, 2025
spot_img
Homeਕੈਨੇਡਾਕੋਵਿਡ ਦੇ ਮੱਦੇਨਜ਼ਰ ਵਰਚੂਅਲ ਟਾਊਨ ਹਾਲ 'ਚ ਬਰੈਂਪਟਨ ਵਾਸੀਆਂ ਦੀਆਂ ਸੋਨੀਆ ਸਿੱਧੂ...

ਕੋਵਿਡ ਦੇ ਮੱਦੇਨਜ਼ਰ ਵਰਚੂਅਲ ਟਾਊਨ ਹਾਲ ‘ਚ ਬਰੈਂਪਟਨ ਵਾਸੀਆਂ ਦੀਆਂ ਸੋਨੀਆ ਸਿੱਧੂ ਨੇ ਸੁਣੀਆਂ ਮੁਸ਼ਕਿਲਾਂ

ਬਰੈਂਪਟਨ/ਬਿਊਰੋ ਨਿਊਜ਼ : ਐੱਮ.ਪੀ ਸੋਨੀਆ ਸਿੱਧੂ ਨੇ ਮੰਗਲਵਾਰ ਸ਼ਾਮ ਨੂੰ ਹੋਈ ਵਰਚੂਅਲ ਟਾਊਨ ਹਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਾਊਨ ਹਾਲ ‘ਚ ਮਾਣਯੋਗ ਫ੍ਰਾਂਕੋਇਸ – ਫਿਲਿਪ ਸ਼ੈਂਪੇਨ, ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਬਰੈਂਪਟਨ ਦੇ ਪੰਜ ਐੱਮ.ਪੀ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਰੂਬੀ ਸਹੋਤਾ, ਕਮਲ ਖੇਹਰਾ ਅਤੇ ਰਮੇਸ਼ ਸੰਘਾ ਦੇ ਨਾਲ ਡਾ: ਲਾਰੇਂਸ ਲੋਅ, ਅੰਤਰਿਮ ਮੈਡੀਕਲ ਅਫਸਰ ਆਫ਼ ਹੈੱਲਥ, ਪੀਲ ਪਬਲਿਕ ਹੈਲਥ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਹਨਾਂ ਵੱਲੋਂ ਬਰੈਂਪਟਨ ਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਸਵਾਲਾਂ ਨੂੰ ਸੁਣਿਆ ਗਿਆ ਸਰਕਾਰ ਵੱਲੋਂ ਚਲਾਏ ਜਾ ਰਹੇ ਅੱਲਗ-ਅੱਲਗ ਵਿੱਤੀ ਅਤੇ ਮਾਨਸਿਕ ਅਤੇ ਹੋਰ ਸਹਾਇਤਾ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ।
ਮੰਤਰੀ ਫਿਲਿਪ ਸ਼ੈਂਪੇਨ ਨੇ ਇਸ ਸਮੇਂ ਵਿਦੇਸ਼ਾਂ ‘ਚ ਰੁਕੇ ਹੋਏ ਕੈਨੇਡੀਅਨਜ਼ ਨੂੰ ਕੈਨੇਡਾ ਵਾਪਸ ਲਿਆਉਣ ਸਬੰਧੀ ਜੰਗੀ ਪੱਧਰ ‘ਤੇ ਚੱਲ ਰਹੇ ਕਾਰਜਾਂ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਕਈ ਅਹਿਮ ਮਸਲਿਆਂ ‘ਤੇ ਜਾਣਕਾਰੀ ਸਾਂਝੀ ਵੀ ਕੀਤੀ।
ਡਾ: ਲਾਰੇਂਸ ਨੇ ਇਸ ਮੀਟਿੰਗ ‘ਚ ਜਿੱਥੇ ਕੋਵਿਡ-19 ਦੇ ਮੌਜੂਦਾ ਹਾਲਾਤਾਂ ਬਾਰੇ ਦੱਸਿਆ, ਉਥੇ ਹੀ ਲੋਕਾਂ ਦੇ ਮਨ ‘ਚ ਆ ਰਹੇ ਕਈ ਸਵਾਲਾਂ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਸੁਲਝਾਉਣ ਦੇ ਯਤਨ ਕੀਤੇ। ਇਸ ਬਾਰੇ ਸੋਨੀਆ ਸਿੱਧੂ ਨੇ ਕਿਹਾ,”ਕੋਵਿਡ-19 ਗਲੋਬਲ ਮਹਾਂਮਾਰੀ ਦੇ ਕਾਰਨ ਅਸੀਂ ਸਾਰੇ ਘਰ ਤੋਂ ਹੀ ਕੰਮ ਕਰ ਰਹੇ ਹਾਂ। ਅਸੀਂ ਫੋਨ, ਈ-ਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਲਕਾ-ਵਾਸੀਆਂ ਨਾਲ ਲਗਾਤਾਰ ਸੰਪਰਕ ‘ਚ ਹਾਂ ਤਾਂ ਕਿ ਉਹਨਾਂ ਦੀ ਹਰ ਬਣਦੀ ਮਦਦ ਕੀਤੀ ਜਾ ਸਕੇ। ਅਜਿਹੇ ‘ਚ ਕਈ ਅਜਿਹੇ ਸਵਾਲ ਸਨ ਜਿੰਨ੍ਹਾਂ ਬਾਰੇ ਬਰੈਂਪਟਨ ਵਾਸੀਆਂ ਨਾਲ ਗੱਲ ਕਰਨੀ ਜ਼ਰੂਰੀ ਸੀ, ਜਿਸਦੇ ਮੱਦੇਨਜ਼ਰ ਅਸੀਂ ਇਸ ਵਰਚੂਅਲ ਟਾਊਨ ਹਾਲ ਦਾ ਆਯੋਜਨ ਕੀਤਾ। ਸਾਡੀ ਪੂਰੀ ਕੋਸ਼ਿਸ਼ ਸੀ ਕਿ ਹਰ ਕਿਸੇ ਦੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ ਅਤੇ ਸਾਨੂੰ ਖੁਸ਼ੀ ਹੈ ਕਿ ਇਹ ਪਹਿਲੀ ਟਾਊਨ ਹਾਲ ਸਫਲ ਰਹੀ ਹੈ। ਪਰ ਜੇਕਰ ਕਿਸੇ ਦੇ ਮਨ ‘ਚ ਅਜੇ ਵੀ ਕੋਈ ਸਵਾਲ ਹੈ ਤਾਂ ਉਹ ਸਾਨੂੰ ਈਮੇਲ ਜਾਂ ਫੋਨ ਰਾਹੀਂ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS