ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਦਾ ਤਿਉਹਾਰ ਅਤੇ ਖ਼ਾਲਸਾ ਸਾਜਨਾ ਦਿਵਸ ਸਿਰਫ ਪੰਜਾਬ ‘ਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ‘ਚ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਹੇਠ ਲਿਖਿਆ ਸ਼ੁਭ-ਸੁਨੇਹਾ ਸਮੂਹ ਸਿੱਖ ਸੰਗਤ ਨਾਲ ਸਾਂਝਾ ਕੀਤਾ। ‘ਮੈਂ, ਬਰੈਂਪਟਨ ਸਾਊਥ, ਕੈਨੇਡਾ ਅਤੇ ਦੁਨੀਆ-ਭਰ ਵਿੱਚ ਵਿਸਾਖੀ ਮਨਾ ਰਹੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਿੰਦੀ ਹਾਂ। ਕੋਵਿਡ-19 ਦੇ ਕਾਰਨ ਸਾਡੇ ਜਨਤਕ ਸਿਹਤ ਮਾਹਰਾਂ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦਿਆਂ ਇਸ ਵਾਰ ਦੀ ਵਿਸਾਖੀ ਅਸੀਂ ਕੁਝ ਅਲੱਗ ਢੰਗ ਦੇ ਨਾਲ, ਆਪੋ- ਆਪਣੇ ਘਰ ਰਹਿ ਕੇ ਮਨਾਈ ਹੈ। ਘਰ ਰਹਿੰਦਿਆਂ ਹੋਇਆਂ ਅਸੀਂ ਆਪਣਿਆਂ ਪਿਆਰਿਆਂ ਨਾਲ ਫੋਨ, ਈ-ਮੇਲ ਅਤੇ ਹੋਰ ਨਵੀਂ ਤਕਨਾਲੋਜੀ ਰਾਹੀਂ ਅਸੀਂ ਸ਼ੁਭ-ਸੁਨੇਹੇ ਸਾਂਝੇ ਕੀਤੇ ਹਨ। ਇਸ ਮੁਸ਼ਕਿਲ ਸਮੇਂ ‘ਤੇ ਸਰੀਰਕ ਅਤੇ ਸਮਾਜਿਕ ਦੂਰੀਆਂ ਦੇ ਆਦੇਸ਼ਾਂ ਦਾ ਪਾਲਣ ਕਰਨਾ ਹੀ ਸੱਚੀ ਸੇਵਾ ਹੈ। ਮੈਨੂੰ ਬਹੁਤ ਖੁਸ਼ੀ ਹੈ ਬਰੈਂਪਟਨ ਸਾਊਥ ਸਮੇਤ ਸਮੂਹ ਕੈਨੇਡੀਅਨਜ਼ ਨੇ ਇਸ ਗੱਲ ਦੇ ਮਹੱਤਵ ਨੂੰ ਸਮਝਿਆ ਹੈ। ਜੋ ਕੈਨੇਡੀਅਨਜ਼ ਇਸ ਸਮੇਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਉਹ ਸਾਬਾਸ਼ੀ ਦੇ ਹੱਕਦਾਰ ਹਨ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਘਰ ਰਹੋ – ਆਪਣਿਆਂ ਲਈ, ਆਪਣਿਆਂ ਨਾਲ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …