Breaking News
Home / ਕੈਨੇਡਾ / ਬਰੈਂਪਟਨ ਸ਼ਹਿਰ ‘ਚ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ ਜਾਰੀ

ਬਰੈਂਪਟਨ ਸ਼ਹਿਰ ‘ਚ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ ਜਾਰੀ

ਰਿਸੈਪਸ਼ਨ ਵਿਚ ਸ਼ਾਮਲ ਹੋਣਗੇ ਸੋਹੀ
ਬਰੈਂਪਟਨ : ਓਨਟਾਰੀਓ ਵਿਚ ਸਿੱਖ ਹੈਰੀਟੇਜ ਮਹੀਨੇ ਦੇ ਸਮਾਗਮ ਜਾਰੀ ਹਨ ਅਤੇ ਇਸ ਸਬੰਧ ਵਿਚ 25 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 8.00 ਵਜੇ ਤੱਕ ਰਿਸੈਪਸ਼ਨ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਫੈਡਰਲ ਇਨਫਰਾਸਟੱਕਚਰ ਅਤੇ ਕਮਿਊਨਿਟੀ ਮੰਤਰੀ ਅਮਰਜੀਤ ਸਿੰਘ ਸੋਹੀ ਵੀ ਸ਼ਾਮਲ ਹੋਣਗੇ ਅਤੇ ਉਹ ਰਿਸੈਪਸ਼ਨ ਨੂੰ ਸੰਬੋਧਨ ਵੀ ਕਰਨਗੇ। ਇਸ ਸਬੰਧ ਵਿਚ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਅਪ੍ਰੈਲ ਵਿਚ ਓਨਟਾਰੀਓ ‘ਚ ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਸ਼ਹਿਰ ਦੇ ਵਿਕਾਸ ਵਿਚ ਸਿੱਖਾਂ ਦੇ ਸ਼ਾਨਦਾਰ ਯੋਗਦਾਨ ਦੇ ਤੌਰ ‘ਤੇ ਸਨਮਾਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ‘ਤੇ ਪੰਜ ਸਿੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਕਿ ਬਰੈਂਪਟਨ ਨਿਵਾਸੀ ਹਨ। ਇਨ੍ਹਾਂ ਵਿਚ ਅਵਤਾਰ ਸਿੰਘ ਜੌਹਲ ਦਾ ਨਾਮ ਪ੍ਰਮੁੱਖ ਹੈ। ਉਹ ਬਰੈਂਪਟਨ ਵਿਚ ਪਹਿਲੇ ਸਾਊਥ ਏਸ਼ੀਅਨ ਸਿਟੀ ਕਾਊਂਸਲਰ ਬਣੇ ਅਤੇ ਉਹਨਾਂ 2000 ਤੋਂ 2003 ਤੱਕ ਸੇਵਾਵਾਂ ਪ੍ਰਦਾਨ ਕੀਤੀਆਂ। ਬਾਲ ਸਟੇਟ ਯੂਨੀਵਰਸਿਟੀ, ਇੰਡੀਆਨਾ ਵਿਚ ਖੇਡ ਚੁੱਕੇ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਬਿਕਰਮਜੀਤ ਸਿੰਘ ਗਿੱਲ ਦਾ ਨਾਂ ਵੀ ਜ਼ਿਕਰਯੋਗ ਹੈ, ਇਨ੍ਹਾਂ ਨੇ ਬਰੈਂਪਟਨ ਵਿਚ ਹੀ ਆਪਣੀ ਖੇਡ ਦੀ ਸ਼ੁਰੂਆਤ ਕੀਤੀ।
ਉਹਨਾਂ ਨਾਲ ਅੰਗਹੀਣਾਂ ਦੇ ਅਧਿਕਾਰੀ ਦੀ ਵਕਾਲਤ ਕਰਨ ਵਾਲੀ ਅਤੇ ਕੈਨੇਡੀਅਨ ਸਾਊਥ ਏਸ਼ੀਅਨ ਸਪੋਟਿੰਗ ਇੰਡੀਪੈਂਡੈਂਟ ਲਿਵਿੰਗ ਲਈ ਫੰਡ ਇਕੱਤਰ ਕਰਨ ਵਾਲੀ ਹਰਵਿੰਦਰ ਕੌਰ ਬਾਜਵਾ ਅਤੇ ਬਰੈਂਪਟਨ ਵਿਚ ਐਨਸੀਏਏ ਵਿਚ ਮੁਕਾਬਲਾ ਕਰਨ ਵਾਲੇ ਬਾਸਕਟਬਾਲ ਖਿਡਾਰੀ ਮਨਵਿੰਦਰ ਸਿੰਘ ਸਹੋਤਾ ਸ਼ਾਮਲ ਹਨ।  ਕੈਨੇਡੀਅਨ ਪੰਜਾਬੀ ਅਭਿਨੇਤਾ ਅਤੇ ਕਾਮੇਡੀਅਨ ਰੂਪਨ ਸਿੰਘ ਬਲ ਨੂੰ ਵੀ ਸਨਮਾਨ ਲਈ ਚੁਣਿਆ ਗਿਆ ਹੈ। ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਰਿਸੈਪਸ਼ਨ ਸਾਰੇ ਸ਼ਹਿਰ ਨਿਵਾਸੀਆਂ ਲਈ ਓਪਨ ਹੈੇ। ਸਮਾਗਮ ਵਿਚ ਬਰੈਂਪਟਨ ਦੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਣਗੀਆਂ।

ਸਕੂਲ ਟਰੱਸਟੀ ਅਵਤਾਰ ਮਿਨਹਾਸ ਤੇ ਆਦਮਪੁਰ ਇਲਾਕਾ ਨਿਵਾਸੀਆਂ ਵਲੋਂ ਡਿਕਸੀ ਗੂਰੁ ਘਰ ਵਿੱਚ ਅਖੰਡ ਪਾਠ 21 ਅਪ੍ਰੈਲ ਨੂੰ
ਮਿਸੀਸਾਗਾ : ਆਦਮਪੁਰ ਦੁਆਬੇ ਦੇ ਪਿੰਡਾਂ ਦੇ ਸਹਿਯੋਗ ਨਾਲ ਬਾਬਾ ਭਾਗ ਸਿੰਘ ਜੀ ਬਾਬਾ ਹਰਦਿਆਲ ਸਿੰਘ ਮੁਸਾਫਰ ਤੇ ਬਾਬਾ ਮਨਜੀਤ ਸਿੰਘ ਡੇਰਾ ਜੱਬੜ ਵਾਲਿਆਂ ਦੀ ਪਵਿੱਤਰ ਦੀ ਯਾਦ ਵਿੱਚ 21 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਡਿਕਸੀ ਗੂਰੁ ਘਰ ਵਿੱਚ ਅੰਖਡ ਪਾਠ ਸਾਹਿਬ ਰਖਵਾਏ ਜਾ ਰਹੇ ਹਨ ਜਿਹਨਾਂ ਦੇ ਭੋਗ 23 ਅਪ੍ਰੈਲ ਦਿਨ ਐਤਵਾਰ ਨੂੰ  ਹਾਲ ਨੰਬਰ 5 ਵਿੱਚ ਪਾਏ ਜਾਣਗੇ। ਸਾਰੇ ਆਦਮਪੁਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ-ਹੁਮਾ ਕੇ ਦਰਸ਼ਨ ਦਿਉ।ਵਧੇਰੇ ਜਾਣਕਾਰੀ ਲਈ ਤੁਸੀਂ ਅਵਤਾਰ ਸਿੰਘ ਮਿਨਹਾਸ ਨੂੰ 416 722-4974 ਜਾਂ ਅਵਤਾਰ ਸਿੰਘ ਥਿਆੜਾ ਨੂੰ 416-561 8960 ਤੇ ਫੋਨ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …