Breaking News
Home / ਪੰਜਾਬ / ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ, ਕਾਰਜਕਾਰਨੀ ਅਤੇ ਵਿਸ਼ੇਸ਼ ਇਨਵਾਇਟੀ ਮੈਂਬਰ ਨਾਮਜ਼ਦ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ, ਕਾਰਜਕਾਰਨੀ ਅਤੇ ਵਿਸ਼ੇਸ਼ ਇਨਵਾਇਟੀ ਮੈਂਬਰ ਨਾਮਜ਼ਦ

logo-2-1-300x105-3-300x105ਸਲਾਹਕਾਰ ਬੋਰਡ ‘ਚ ਸੁਰਜੀਤ ਪਾਤਰ, ਕਾਰਜਕਾਰਨੀ ਵਿਚ ਦਰਸ਼ਨ ਬੁੱਟਰ ਤੇ ਗੁਰਨਾਮ ਕੰਵਰ ਦਾ ਨਾਂ ਵੀ ਸ਼ਾਮਲ
ਪਰਵਾਸੀ ਦੇ ਨਿਊਜ਼ ਐਡੀਟਰ ‘ਦੀਪਕ ਚਨਾਰਥਲ’ ਚੁਣੇ ਗਏ ਵਿਸ਼ੇਸ਼ ਇਨਵਾਇਟੀ
ਚੰਡੀਗੜ੍ਹ/ਬਿਊਰੋ ਨਿਊਜ਼ : ਅਦਾਰਾ ‘ਪਰਵਾਸੀ’ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਇਸ ਅਖ਼ਬਾਰ ਦੇ ਨਿਊਜ਼ ਐਡੀਟਰ ‘ਦੀਪਕ ਸ਼ਰਮਾ ਚਨਾਰਥਲ’ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਵਿਚ ਵਿਸ਼ੇਸ਼ ਇਨਵਾਇਟੀ ਮੈਂਬਰ ਵਜੋਂ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਆਪਣੀ ਭੂਮਿਕਾ ਅਦਾ ਕਰਨ ਵਾਲੇ ਦੀਪਕ ਚਨਾਰਥਲ ਨੂੰ ਬਤੌਰ ਲੇਖਕ ਅਤੇ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਸ ਮੀਟਿੰਗ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੈਠਕ ਦਾ ਮੁੱਖ ਏਜੰਡਾ ਤਿੰਨ ਸਾਲਾਂ ਲਈ ਸਭਾ ਦੀ ਕਾਰਜਕਾਰਨੀ, ਵਿਸ਼ੇਸ਼ ਇਨਵਾਇਟੀ ਮੈਂਬਰ ਅਤੇ ਸਲਾਹਕਾਰ ਨਾਮਜ਼ਦ ਕਰਨਾ ਸੀ। ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਲਈ 18 ਮੈਂਬਰੀ ਸਲਾਹਕਾਰ ਬੋਰਡ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਾਰਜਕਾਰਨੀ ਲਈ 31 ਮੈਂਬਰ ਨਾਮਜ਼ਦ ਕੀਤੇ ਗਏ ਹਨ।  ਜਦੋਂਕਿ ਸੂਬੇ ਭਰ ‘ਚੋਂ 30 ਵਿਸ਼ੇਸ਼ ਇਨਵਾਇਟੀ, ਦੇਸ਼ ਦੇ ਵੱਖੋ-ਵੱਖ ਸੂਬਿਆਂ ‘ਚੋਂ 10 ਵਿਸ਼ੇਸ਼ ਇਨਵਾਇਟੀ ਅਤੇ ਵਿਦੇਸ਼ਾਂ ਤੋਂ 26 ਵਿਸ਼ੇਸ਼ ਇਨਵਾਇਟੀ ਮੈਂਬਰ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਸਭ ਦੀ ਸਾਂਝੀ ਅਤੇ ਪਲੇਠੀ ਬੈਠਕ 14 ਨਵੰਬਰ ਨੂੰ ਲੁਧਿਆਣਾ ਵਿਖੇ ਸੱਦੀ ਗਈ ਹੈ।
ਸਲਾਹਕਾਰ ਬੋਰਡ : ਇਸ 18 ਮੈਂਬਰੀ ਸਲਾਹਕਾਰ ਬੋਰਡ ਵਿਚ ਡਾ. ਐਸ.ਐਸ. ਜੌਹਲ, ਡਾ. ਜ.ਸ. ਪੁਆਰ, ਡਾ. ਐਸ.ਪੀ. ਸਿੰਘ, ਡਾ. ਜਸਪਾਲ ਸਿੰਘ, ਹਰਭਜਨ ਸਿੰਘ ਹੁੰਦਲ, ਡਾ. ਐਸ.ਤਰਸੇਮ, ਡਾ.ਸੁਰਜੀਤ ਪਾਤਰ, ਗੁਰਬਚਨ ਭੁੱਲਰ, ਡਾ. ਤੇਜਵੰਤ ਗਿੱਲ, ਅਜਮੇਰ ਔਲਖ, ਰਾਜਿੰਦਰ ਸਿੰਘ ਚੀਮਾ, ਗੁਰਭਜਨ ਗਿੱਲ, ਸੰਤ ਹਰਪਾਲ ਸਿੰਘ ਸੇਵਕ, ਡਾ. ਪਰਮਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਰਘਬੀਰ ਕੌਰ, ਅਮੋਲਕ ਸਿੰਘ ਅਤੇ ਡਾ. ਸਾਧੂ ਸਿੰਘ ਸ਼ਾਮਲ ਕੀਤੇ ਗਏ ਹਨ।
ਕਾਰਜਕਾਰਨੀ ਮੈਂਬਰ : ਕਾਰਜਕਾਰਨੀ ਲਈ ਚੁਣੇ ਗਏ 31 ਮੈਂਬਰਾਂ ਦੀ ਨਾਮਜ਼ਦਗੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਚ ਡਾ. ਕਰਮਜੀਤ ਸਿੰਘ, ਸੁਰਜੀਤ ਜੱਜ, ਸ਼ਬਦੀਸ਼, ਤਰਲੋਚਨ ਝਾਂਡੇ, ਸੁਰਜੀਤ ਬਰਾੜ, ਦਰਸ਼ਨ ਬੁੱਟਰ, ਮੱਖਣ ਕੁਹਾੜ, ਗੁਰਨਾਮ ਕੰਵਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਰਾਮ ਮੂਰਤੀ, ਡਾ. ਅਨੂਪ ਸਿੰਘ, ਡਾ. ਗੁਰਮੇਲ ਸਿੰਘ, ਡਾ.ਸੰਤੋਖ ਸਿੰਘ, ਹਰਬੰਸ ਹੀਉਂ, ਹਰਦੀਪ ਢਿੱਲੋਂ, ਸੁਖਵਿੰਦਰ ਸਿੰਘ, ਚਰਨ ਕੌਸ਼ਲ, ਸ਼ੈਲਿੰਦਰਜੀਤ ਰਾਜਨ, ਹਜ਼ਾਰਾ ਸਿੰਘ ਚੀਮਾ, ਡਾ.ਜਸਵੰਤ ਰਾਏ, ਡਾ. ਹਰਜਿੰਦਰ ਅਟਵਾਲ, ਗੋਪਾਲ ਬੁੱਟਰ, ਅਰਵਿੰਦਰ ਕੌਰ ਕਾਕੜਾ, ਮੱਖਣ ਮਾਨ, ਕੰਵਰ ਜਸਵਿੰਦਰ ਪਾਲ ਸਿੰਘ, ਕਰਮ ਸਿੰਘ ਜ਼ਖ਼ਮੀ, ਕਮਲ ਦੁਸਾਂਝ, ਦੀਪ ਜਗਦੀਪ ਸਿੰਘ, ਤਰਸੇਮ, ਮਨਜੀਤ ਮੀਤ ਅਤੇ ਸੋਮਾ ਸਬਲੋਕ ਨਾਮਜ਼ਦ ਕੀਤੇ ਗਏ ਹਨ।
ਵਿਸ਼ੇਸ਼ ਇਨਵਾਇਟੀ : ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਵਿਚ ਸ਼ਾਮਲ ਕੀਤੇ ਗਏ 30 ਮੈਂਬਰੀ ਵਿਸ਼ੇਸ਼ ਇਨਵਾਇਟੀਆਂ ਡਾ. ਲਾਭ ਸਿੰਘ ਖੀਵਾ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਰਿਪੂਦਮਨ ਸਿੰਘ ਰੂਪ, ਅਮਰਜੀਤ ਕੌਰ ਹਿਰਦੇ, ਸੁਮੀਤ, ਜਸਪਾਲਜੀਤ, ਧਰਮਿੰਦਰ ਔਲਖ, ਹਰਜਿੰਦਰ ਸਿੰਘ ਸੂਰੇਵਾਲੀਆ, ਮੇਜਰ ਬਰਨਾਲਾ, ਜੈਪਾਲ, ਅਸ਼ਵਨੀ ਬਾਗੜੀਆਂ, ਬਲਵੰਤ ਸਿੰਘ ਭਾਟੀਆ, ਗੁਰਸੇਵਕ ਸਿੰਘ, ਸ਼ਾਮ ਸਿੰਘ ਅੰਗਸੰਗ, ਦਲਬੀਰ ਲੁਧਿਆਣਵੀ, ਰਵੀਦੀਪ, ਸੁਖਵਿੰਦਰ ਆਹੀ, ਜਗਦੀਸ਼ ਘਈ, ਸੁਲੱਖਣ ਸਰਹੱਦੀ, ਡਾ. ਲੇਖ ਰਾਜ, ਜਤਿੰਦਰ ਮਾਹਲ, ਦੀਪਕ ਸ਼ਰਮਾ ਚਨਾਰਥਲ, ਦਵਿੰਦਰ ਦੀਦਾਰ, ਸੁਰਿੰਦਰ ਰਾਮਪੁਰੀ, ਦੇਵ ਦਰਦ, ਭਗਵਾਨ ਢਿੱਲੋਂ, ਮੰਗਤ ਚੰਚਲ, ਗੁਰਪ੍ਰੀਤ ਰੰਗੀਲਪੁਰ ਅਤੇ ਸ਼ਮਸ਼ੇਰ ਮੋਹੀ ਲਏ ਗਏ ਹਨ।
ਸੂਬੇ ਦੇ ਬਾਹਰੋਂ ਵਿਸ਼ੇਸ਼ ਇਨਵਾਇਟੀ : ਪੰਜਾਬੋਂ ਬਾਹਰ ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿਚ ਜੰਮੂ ਕਸ਼ਮੀਰ ਤੋਂ ਖਾਲਿਦ ਹੁਸੈਨ ਤੇ ਸੁਰਿੰਦਰ ਨੀਰ, ਹਰਿਆਣਾ ਤੋਂ ਡਾ. ਰਤਨ ਸਿੰਘ ਢਿੱਲੋਂ, ਸੁਭਾਸ਼ ਮਾਨਸਾ ਅਤੇ ਡਾ. ਕਰਨੈਲ ਚੰਦ, ਦਿੱਲੀ ਤੋਂ ਗੁਰਚਰਨ ਸਿੰਘ, ਬਲਜਿੰਦਰ ਨਸਰਾਲੀ ਤੇ ਅਮੀਆ ਕੁੰਵਰ, ਕਲਕੱਤਾ ਤੋਂ ਹਰਦੇਵ ਗਰੇਵਾਲ, ਮੁੰਬਈ ਤੋਂ ਸਰਦਾਰ ਬਸਰਾ ਨੂੰ ਨਾਮਜ਼ਦ ਕੀਤਾ ਗਿਆ ਹੈ।
ਵਿਦੇਸ਼ਾਂ ‘ਚੋਂ ਇਨਵਾਇਟੀ ਮੈਂਬਰ : ਵਿਦੇਸ਼ ‘ਚ ਵਸਦੇ ਸਾਹਿਤਕਾਰਾਂ ਵਿਚੋਂ ਲਏ ਗਏ ਵਿਸ਼ੇਸ਼ ਇਨਵਾਇਟੀ ਮੈਂਬਰਾਂ ‘ਚ ਅਮਰੀਕਾ ਤੋਂ ਸੁਰਿੰਦਰ ਸੋਹਲ, ਰਵਿੰਦਰ ਸਹਿਰਾਅ, ਸੁਖਵਿੰਦਰ ਕੰਬੋਜ, ਪਿਸ਼ੌਰਾ ਸਿੰਘ ਢਿੱਲੋਂ ਅਤੇ ਕੰਵਰਪ੍ਰੀਤ ਸਿੰਘ ਗਿੱਲ, ਕੈਨੇਡਾ ਤੋਂ ਓਂਕਾਰਪ੍ਰੀਤ, ਜਸਵਿੰਦਰ, ਕਵਿੰਦਰ ਚਾਂਦ, ਸੁਖਮਿੰਦਰ ਰਾਮਪੁਰੀ, ਜਰਨੈਲ ਸਿੰਘ, ਸੁਰਜੀਤ ਕੌਰ ਬਰੈਂਪਟਨ, ਜਸਵੀਰ ਦਿਓਲ, ਅਤੇ ਕਿਰਤਮੀਤ, ਇੰਗਲੈਂਡ ਤੋਂ ਦਲਵੀਰ ਵੁਲਵਰਹੈਂਪਟਨ, ਅਵਤਾਰ ਸਾਦਿਕ ਅਤੇ ਸਾਥੀ ਲੁਧਿਆਣਵੀ, ਸਵਿਟਜ਼ਰਲੈਂਡ ਤੋਂ ਦੇਵ, ਸਵੀਡਨ ਤੋਂ ਨਿੰਦਰ ਗਿੱਲ, ਜਾਪਾਨ ਤੋਂ ਪ੍ਰਮਿੰਦਰ ਸੋਢੀ, ਜਰਮਨ ਤੋਂ ਕੇਹਰ ਸ਼ਰੀਫ਼ ਅਤੇ ਗੁਰਦੀਪ ਦੁਸਾਂਝ, ਆਸਟਰੇਲੀਆ ਤੋਂ ਅਮਰਜੀਤ ਖੇਲਾ ਅਤੇ ਮਿੰਟੂ ਬਰਾੜ, ਨਿਊਜ਼ੀਲੈਂਡ ਤੋਂ ਮੁਖਤਿਆਰ ਸਿੰਘ, ਇਟਲੀ ਤੋਂ ਪਰਮਜੀਤ ਦੁਸਾਂਝ ਅਤੇ ਨੀਦਰਲੈਂਡ ਤੋਂ ਜੋਗਿੰਦਰ ਬਾਠ ਸ਼ਾਮਲ ਕੀਤੇ ਗਏ ਹਨ।
ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਕਾਰਜਕਾਰਨੀ ਤੇ ਵਿਸ਼ੇਸ਼ ਇਨਵਾਇਟੀ ਮੈਂਬਰਾਂ ਦੀ ਪਲੇਠੀ ਮੀਟਿੰਗ 14 ਨਵੰਬਰ  ਸੋਮਵਾਰ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਸਵੇਰੇ 10:30 ਵਜੇ ਬੁਲਾਈ ਗਈ ਹੈ। ਇਨ੍ਹਾਂ ਨਾਮਜ਼ਦਗੀਆਂ ਲਈ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਚੁਣੇ ਗਏ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਜਸਵੀਰ ਝੱਜ ਅਤੇ ਸੂਬਾ ਸੁਰਿੰਦਰ ਕੌਰ ਖਰਲ, ਸਕੱਤਰ ਕਰਮ ਸਿੰਘ ਵਕੀਲ, ਡਾ. ਹਰਵਿੰਦਰ ਸਿੰਘ ਸਿਰਸਾ, ਵਰਗਿਸ ਸਲਾਮਤ ਤੇ ਅਰਤਿੰਦਰ ਕੌਰ ਹਾਜ਼ਰ ਸਨ।

Check Also

ਮੁੱਖ ਮੰਤਰੀ  ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …