Breaking News
Home / ਪੰਜਾਬ / 93 ਵਿਧਾਇਕਾਂ ਦਾ ਟੈਕਸ ਭਰਦੀ ਹੈ ਪੰਜਾਬ ਸਰਕਾਰ

93 ਵਿਧਾਇਕਾਂ ਦਾ ਟੈਕਸ ਭਰਦੀ ਹੈ ਪੰਜਾਬ ਸਰਕਾਰ

ਕੁਲਜੀਤ ਸਿੰਘ ਨਾਗਰਾ ਤੇ ਬੈਂਸ ਭਰਾ ਹੀ ਖੁਦ ਭਰਦੇ ਹਨ ਟੈਕਸ
ਬਲਾਚੌਰ/ਬਿਊਰੋ ਨਿਊਜ਼ : ਸੂਚਨਾ ਦਾ ਅਧਿਕਾਰ ਐਕਟ ਤਹਿਤ ਪੰਜਾਬ ਵਿਧਾਨ ਸਭਾ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਿਰਫ਼ 3 ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਹੀ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੀ ਤਨਖਾਹ ਵਿੱਚੋਂ ਆਮਦਨ ਕਰ ਅਦਾ ਕੀਤਾ ਜਾਂਦਾ ਹੈ ਜਦਕਿ 93 ਵਿਧਾਇਕਾਂ ਦਾ ਆਮਦਨ ਕਰ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂ ਵੀ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਇਨ੍ਹਾਂ 93 ਵਿਧਾਇਕਾਂ ਦੇ 2017-18 ਵਿੱਚ 82,77,506 ਰੁਪਏ, 2018-19 ਵਿੱਚ 65,95,264 ਰੁਪਏ, 2019-20 ਵਿੱਚ 64,93,652 ਰੁਪਏ ਅਤੇ 2020-21 ਵਿੱਚ 62,54,952 ਰੁਪਏ ਆਮਦਨ ਕਰ ਵਜੋਂ ਅਦਾ ਕੀਤੇ ਗਏ।
ਪੰਜਾਬ ਸਰਕਾਰ ਵੱਲੋਂ ਜਿਨ੍ਹਾਂ 93 ਵਿਧਾਇਕਾਂ ਦਾ ਆਮਦਨ ਕਰ ਅਦਾ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਅਮਨ ਅਰੋੜਾ, ਅਮਰਜੀਤ ਸਿੰਘ ਸੰਦੋਆ, ਅਮਿਤ ਵਿੱਜ, ਅਮਰੀਕ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣ ਡੋਗਰਾ, ਅਰੁਣ ਨਾਰੰਗ, ਅਵਤਾਰ ਸਿੰਘ ਜੂਨੀਅਰ, ਬਲਦੇਵ ਸਿੰਘ, ਬਲਦੇਵ ਸਿੰਘ ਖੈਰਾ, ਪ੍ਰੋ. ਬਲਜਿੰਦਰ ਕੌਰ, ਬਲਵਿੰਦਰ ਸਿੰਘ ਲਾਡੀ, ਬਰਿੰਦਰਮੀਤ ਸਿੰਘ ਪਾਹੜਾ, ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਧਾਲੀਵਾਲ, ਬੁੱਧ ਰਾਮ, ਦਲਵੀਰ ਸਿੰਘ ਗੋਲਡੀ, ਦਰਸ਼ਨ ਲਾਲ ਮੰਗੂਪੁਰ, ਦਰਸ਼ਨ ਸਿੰਘ ਬਰਾੜ, ਦਵਿੰਦਰ ਸਿੰਘ ਘੁਬਾਇਆ, ਦਿਲਰਾਜ ਸਿੰਘ, ਦਿਨੇਸ਼ ਸਿੰਘ, ਧਰਮਬੀਰ ਅਗਨੀਹੋਤਰੀ, ਫ਼ਤਹਿਜੰਗ ਸਿੰਘ ਬਾਜਵਾ, ਗੁਰਕੀਕਤ ਸਿੰਘ ਕੋਟਲੀ, ਗੁਰਮੀਤ ਸਿੰਘ ਮੀਤ ਹੇਅਰ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਪ੍ਰੀਤ ਸਿੰਘ, ਹਰਦਿਆਲ ਸਿੰਘ ਕੰਬੋਜ, ਹਰਦੇਵ ਸਿੰਘ ਖੈਰਾ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਹਰਜੋਤ ਕਮਲ ਸਿੰਘ, ਹਰਮਿੰਦਰ ਸਿੰਘ ਗਿੱਲ, ਹਰਪ੍ਰਤਾਪ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਇੰਦੂ ਬਾਲਾ, ਜਗਦੇਵ ਸਿੰਘ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਜੈ ਕਿਸ਼ਨ ਸਿੰਘ ਰੌੜੀ, ਜੋਗਿੰਦਰ ਪਾਲ, ਕੰਵਰ ਸੰਧੂ, ਕੰਵਰਜੀਤ ਸਿੰਘ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ, ਕੁਲਵੰਤ ਸਿੰਘ, ਕੁਲਤਾਰ ਸਿੰਘ ਸੰਧਵਾਂ, ਕੁਸ਼ਲਦੀਪ ਸਿੰਘ ਢਿੱਲੋਂ, ਲਖਬੀਰ ਸਿੰਘ, ਲਖਵੀਰ ਸਿੰਘ, ਮਦਨ ਲਾਲ, ਮਨਜੀਤ ਸਿੰਘ, ਮਨਪ੍ਰੀਤ ਸਿੰਘ ਇਆਲੀ, ਐੱਨ ਕੇ ਸ਼ਰਮਾ, ਨੱਥੂ ਰਾਮ, ਨਵਜੋਤ ਸਿੰਘ ਸਿੱਧੂ, ਨਵਤੇਜ ਸਿੰਘ ਚੀਮਾ, ਨਾਜਰ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਪ੍ਰਕਾਸ਼ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਪਰਮਿੰਦਰ ਸਿੰਘ ਪਿੰਕੀ, ਪਵਨ ਕੁਮਾਰ ਆਦੀਆ, ਪਵਨ ਕੁਮਾਰ ਟੀਨੂੰ, ਪਿਰਮਲ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਰਾਕੇਸ਼ ਪਾਂਡੇ, ਡਾ. ਰਾਜ ਕੁਮਾਰ, ਰਾਜਿੰਦਰ ਬੇਰੀ, ਰਾਜਿੰਦਰ ਸਿੰਘ, ਰਮਨਜੀਤ ਸਿੰਘ ਸਿੱਕੀ, ਰਮਿੰਦਰ ਸਿੰਘ ਆਂਵਲਾ, ਰਾਣਾ ਗੁਰਜੀਤ ਸਿੰਘ, ਰਣਦੀਪ ਸਿੰਘ ਨਾਭਾ, ਰੁਪਿੰਦਰ ਕੌਰ ਰੂਬੀ, ਸੰਗਤ ਸਿੰਘ ਗਿਲਜੀਆਂ, ਸੰਜੀਵ ਤਲਵਾੜ, ਸੰਤੋਖ ਸਿੰਘ, ਸਰਵਜੀਤ ਕੌਰ, ਸਤਕਾਰ ਕੌਰ, ਸ਼ਰਨਜੀਤ ਸਿੰਘ ਢਿੱਲੋਂ, ਸੁਖਜੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਸੁਖਪਾਲ ਸਿੰਘ ਖਹਿਰਾ, ਡਾ. ਸੁਖਵਿੰਦਰ ਕੁਮਾਰ, ਸੁਖਵਿੰਦਰ ਸਿੰਘ ਡੈਨੀ, ਸੁਨੀਲ ਦੱਤੀ, ਸੁਰਿੰਦਰ ਕੁਮਾਰ ਡਾਵਰ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਧੀਮਾਨ, ਸੁਸ਼ੀਲ ਕੁਮਾਰ ਰਿੰਕੂ, ਤਰਸੇਮ ਸਿੰਘ ਅਤੇ ਅੰਗਦ ਸਿੰਘ ਦੇ ਨਾਂ ਸ਼ਾਮਲ ਹਨ।
ਅਮਨ ਅਰੋੜਾ ਵੱਲੋਂ ਤਨਖਾਹ ਤੇ ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਫੈਸਲਾ
ਪੰਜਾਬ ਸਰਕਾਰ 93 ਵਿਧਾਇਕਾਂ ਦਾ ਟੈਕਸ ਭਰਦੀ ਹੈ, ਇਸ ਖਬਰ ਦੇ ਚਰਚਾ ‘ਚ ਆਉਣ ਤੋਂ ਬਾਅਦ ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਆਪਣੀ ਵਿਧਾਇਕੀ ਦੀ ਤਨਖਾਹ ਅਤੇ ਮਿਲ ਰਹੀ ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਫੈਸਲਾ ਲੈ ਲਿਆ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਕ ਚਿੱਠੀ ਵੀ ਸੌਂਪ ਦਿੱਤੀ ਹੈ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …