10.5 C
Toronto
Saturday, May 16, 2026
spot_img
Homeਪੰਜਾਬਬੀਐਸਐਫ ਨੇ ਮਾਰ ਮੁਕਾਇਆ ਪਾਕਿਸਤਾਨੀ ਘੁਸਪੈਠੀਆ

ਬੀਐਸਐਫ ਨੇ ਮਾਰ ਮੁਕਾਇਆ ਪਾਕਿਸਤਾਨੀ ਘੁਸਪੈਠੀਆ

ਬਾਰਡਰ ਲੰਘ ਕੇ ਕੰਡਿਆਲੀ ਤਾਰ ਦੇ ਕੋਲ ਪਹੁੰਚ ਗਿਆ ਸੀ ਇਹ ਘੁਸਪੈਠੀਆ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਸਰਹੱਦੀ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਘੁਸਪੈਠੀਏ ਕੋਲ ਹਥਿਆਰ ਵੀ ਸਨ। ਇਹ ਇਸ ਸਾਲ ਦੀ ਪਹਿਲੀ ਘੁਸਪੈਠੀਏ ਦੀ ਕੋਸ਼ਿਸ਼ ਨੂੰ ਬੀਐਸਐਫ ਨੇ ਨਕਾਮ ਕੀਤਾ ਹੈ। ਬੀਐਸਐਫ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੂੁਰੂ ਕਰ ਦਿੱਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘੁਸਪੈਠ ਦੀ ਘਟਨਾ ਅੰਮਿ੍ਰਤਸਰ ਸੈਕਟਰ ਦੇ ਅਧੀਨ ਆਉਂਦੀ ਬੀਓਪੀ ਚੰਨਾ ਦੇ ਸਰਹੱਦੀ ਖੇਤਰ ਵਿਚ ਵਾਪਰੀ ਹੈ। ਬੀਐਸਐਫ ਦੀ 73 ਬਟਾਲੀਅਨ ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਸੰਘਣੀ ਧੁੰਦ ਦੇ ਵਿਚਕਾਰ ਉਨ੍ਹਾਂ ਨੂੰ ਕੁਝ ਹਿਲਜੁਲ ਦਿਖਾਈ ਦਿੱਤੀ ਅਤੇ ਇਹ ਘੁਸਪੈਠੀਆ ਭਾਰਤੀ ਸਰਹੱਦ ਤੋਂ 500 ਮੀਟਰ ਅੰਦਰ ਬਣੀ ਸੁਰੱਖਿਆ ਫੈਨਸਿੰਗ ਤੱਕ ਪਹੁੰਚ ਚੁੱਕਾ ਸੀ। ਬੀਐਸਐਫ ਦੇ ਜਵਾਨਾਂ ਨੇ ਆਵਾਜ਼ ਲਗਾਈ ਤਾਂ ਇਸ ਘੁਸਪੈਠੀਏ ਨੇ ਲੁਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜਵਾਨਾਂ ਨੂੰ ਫਾਇਰਿੰਗ ਕਰਨੀ ਪਈ। ਬੀਐਸਐਫ ਦੇ ਜਵਾਨਾਂ ਨੇ ਮਾਰੇ ਗਏ ਘੁਸਪੈਠੀਏ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਲੰਘੇ ਸਾਲ 2022 ਵਿਚ ਬੀਐਸਐਫ ਨੇ ਪੂਰੇ ਸਾਲ ਵਿਚ ਦੋ ਘੁਸਪੈਠੀਆਂ ਨੂੰ ਮਾਰ ਮੁਕਾਇਆ ਸੀ, ਜਦੋਂ ਕਿ 22 ਘੁਸਪੈਠੀਆਂ ਨੂੰ ਭਾਰਤੀ ਸਰਹੱਦ ਲੰਘਦੇ ਹੋਏ ਗਿ੍ਰਫਤਾਰ ਕੀਤਾ ਗਿਆ ਸੀ। ਏਨਾ ਹੀ ਨਹੀਂ ਬੀਐਸਐਫ ਨੇ ਗਲਤੀ ਨਾਲ ਸਰਹੱਦ ਲੰਘ ਕੇ ਭਾਰਤੀ ਖੇਤਰ ਵਿਚ ਪਹੁੰਚੇ 9 ਪਾਕਿਸਤਾਨੀ ਨਾਗਰਿਕਾਂ ਨੂੰ 24 ਤੋਂ 48 ਘੰਟਿਆਂ ਦੇ ਅੰਦਰ-ਅੰਦਰ ਪਾਕਿ ਰੇਂਜਰਜ਼ ਦੇ ਸੁਪਰਦ ਵੀ ਕਰ ਦਿੱਤਾ ਸੀ।

 

RELATED ARTICLES
POPULAR POSTS