Breaking News
Home / ਪੰਜਾਬ / ਪੰਜਾਬ ਦੀ ਧੀ ਐਲੀਜ਼ਾ ਏਮਜ਼ ‘ਚੋਂ ਅੱਵਲ

ਪੰਜਾਬ ਦੀ ਧੀ ਐਲੀਜ਼ਾ ਏਮਜ਼ ‘ਚੋਂ ਅੱਵਲ

ਪਟਿਆਲਾ/ਬਿਊਰੋ ਨਿਊਜ਼ : ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੀ ਦਾਖ਼ਲਾ ਪ੍ਰੀਖਿਆ ਵਿੱਚੋਂ ਪੰਜਾਬ ਦੇ ਪੱਛੜੇ ਇਲਾਕਿਆਂ ਵਿਚ ਗਿਣੇ ਜਾਂਦੇ ਲਹਿਰਾਗਾਗਾ ਦੀ ਐਲੀਜ਼ਾ ਪੁੱਤਰੀ ਵਿਜੇ ਕੁਮਾਰ ਨੇ ਸਭ ਨੂੰ ਪਛਾੜਦਿਆਂ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਅਤੇ ਬਠਿੰਡੇ ਦੀ ਰਮਣੀਕ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਟਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ) ਦੇ ਤਿੰਨ ਵਿਦਿਆਰਥੀਆਂ ਮਹਿਕ ਅਰੋੜਾ (ਆਲ ਇੰਡੀਆ ਰੈਂਕ 3), ਮਨਰਾਜ ਸਿੰਘ ਸਰਾ (ਰੈਂਕ 4) ਅਤੇ ਇਸ਼ਵਾਕ ਅਗਰਵਾਲ (10ਵਾਂ ਰੈਕ) ਨੇ ਪਹਿਲੇ ਦਸ ਵਿਦਿਆਰਥੀਆਂ ਵਿਚ ਥਾਂ ਬਣਾਈ ਹੈ। ਇਸ ਮੌਕੇ ਐਲੀਜ਼ਾ ਨੇ ਕਿਹਾ ਕਿ ਲਕਸ਼ੈ ਇੰਸਟੀਚਿਊਟ ਦੇ ਅਧਿਆਪਕਾਂ ਨੇ ਉਸ ਦਾ ਮਾਰਗ ਦਰਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਦਿਲ ਦੇ ਰੋਗਾਂ ਦੀ ਡਾਕਟਰ ਬਣਨਾ ਚਾਹੁੰਦੀ ਹੈ ਤੇ ਏਮਜ਼ ਦਿੱਲੀ ਵਿੱਚ ਦਾਖਲਾ ਲੈ ਕੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕਰੇਗੀ।
ਨੀਟ ਦੀ ਪ੍ਰੀਖਿਆ ਵਿੱਚੋਂ ਉਸ ਦਾ 196ਵਾਂ ਰੈਂਕ ਆਇਆ ਸੀ। ਲਕਸ਼ੈ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਸਾਹਿਲ ਹਰਜਾਈ ਤੇ ਪਟਿਆਲਾ ਸੈਂਟਰ ਦੇ ઠਡਾਇਰੈਕਟਰ ਰਿਸ਼ੀ ਸਿੰਗਲਾ ਨੇ ਦੱਸਿਆ ਕਿ ਐਲੀਜ਼ਾ ਨੇ ਦੇਵ ਰਾਜ ਡੀਏਵੀ ਪਬਲਿਕ ઠਸਕੂਲ, ਲਹਿਰਾਗਾਗਾ ਤੋਂ 12ਵੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ઠਇਸ ਸੰਸਥਾ ਦੀ ਹੀ ਇਸ਼ਵਾਕ ਅਗਰਵਾਲ ਪੁੱਤਰੀ ਰਾਜੇਸ਼ ਅਗਰਵਾਲ ਨੇ 10ਵਾਂ, ਅਭਿਨਵ ਗੁਪਤਾ ઠਪੁੱਤਰ ਵਰਿੰਦਰ ਗੁਪਤਾ ਨੇ 14ਵਾਂ ਅਤੇ ਈਸ਼ਾਨ ਗਰਗ ਪੁੱਤਰ ਸੰਜੀਵ ਗਰਗ ਨੇ 60ਵਾਂ ਸਥਾਨ ઠਹਾਸਲ ਕੀਤਾ। ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਬਠਿੰਡਾ ਦੇ ਤਿੰਨ ਵਿਦਿਆਰਥੀਆਂ ਨੇ ਵੀ ਪਹਿਲੇ 50 ਰੈਂਕਾਂ ਵਿਚ ਸਥਾਨ ਹਾਸਲ ਕੀਤਾ ਹੈ।

Check Also

ਰਾਜਪਾਲ ਬੀ.ਐਲ. ਪੁਰੋਹਿਤ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਕੀਤਾ ਦੌਰਾ

ਕਿਹਾ : ਪੰਜਾਬ ’ਚੋਂ ਨਸ਼ੇ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਫਿਰੋਜ਼ਪੁਰ/ਬਿਊਰੋ ਨਿਊਜ਼ …