ਸੀਸੀ ਟੀਵੀ ਕੈਮਰਿਆਂ ‘ਚ ਹੋਈ ਬੇਅਦਬੀ ਕਰਨ ਵਾਲੇ ਦੀ ਪਹਿਚਾਣ
ਬਲਾਚੌਰ/ਬਿਊਰੋ ਨਿਊਜ਼
ਬਲਾਚੌਰ ਦੇ ਪਿੰਡ ਵਿਛੋੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਸਾਰੀ ਮੰਦਭਾਗੀ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਦੇ ਇਕ ਵਿਅਕਤੀ ਜਗਜੀਤ ਸਿੰਘ ਦੀ ਮਾਤਾ ਸੁਰਿੰਦਰ ਕੌਰ ਦੀ ਮੌਤ ਹੋ ਗਈ ਸੀ। ਜਗਜੀਤ ਸਿੰਘ ਜੱਗਾ ਆਪਣੀ ਮਾਤਾ ਦੇ ਸਸਕਾਰ ਦੌਰਾਨ ਤੇਜ਼ੀ ਨਾਲ ਸ਼ਮਸ਼ਾਨਘਾਟ ਵਿਚੋਂ ਆ ਗਿਆ ਅਤੇ ਉਸ ਨੇ ਅਜਿਹੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ। ਗ੍ਰੰਥੀ ਗੁਰਜਿੰਦਰ ਸਿੰਘ ਨੇ ਜਦੋਂ ਗੁਰਦੁਆਰਾ ਸਾਹਿਬ ਆ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ। ਉਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਜਗਜੀਤ ਸਿੰਘ ਜੱਗਾ ਦੀ ਇਸ ਘਿਨਾਉਣੀ ਹਰਕਤ ਨੂੰ ਦੇਖਿਆ। ਇਸ ਉਪਰੰਤ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
Check Also
ਕੁਲਦੀਪ ਧਾਲੀਵਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੀ ਕੀਤੀ ਮੰਗ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤੁਰੰਤ ਖੋਲ੍ਹਿਆ ਜਾਵੇ ਅਜਨਾਲਾ/ਬਿਊਰੋ ਨਿਊਜ਼ : ਨਸ਼ਾ-ਮੁਕਤੀ ਯਾਤਰਾ ਦੀ …