26.4 C
Toronto
Monday, June 29, 2026
spot_img
Homeਪੰਜਾਬਪੰਜਾਬ 'ਚ ਫਸੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਹੋਏ ਰਵਾਨਾ

ਪੰਜਾਬ ‘ਚ ਫਸੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਹੋਏ ਰਵਾਨਾ

ਬਿਹਾਰ ਤੇ ਝਾਰਖੰਡ ਲਈ ਜਲੰਧਰ ਤੋਂ ਰਵਾਨਾ ਹੋਈ ਵਿਸ਼ੇਸ਼ ਰੇਲ ਗੱਡੀ

ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬੇ ਤੱਕ ਲੈ ਕੇ ਜਾਣ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਅੱਜ ਜਲੰਧਰ ਤੋਂ ਬਿਹਾਰ ਤੇ ਝਾਰਖੰਡ ਲਈ ਰਵਾਨਾ ਹੋਈ। ਕੋਰੋਨਾ ਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਉਨ ਦੌਰਾਨ ਪੂਰੇ ਭਾਰਤ ਵਿੱਚ ਪਰਵਾਸੀ ਮਜ਼ਦੂਰਾਂ ਦੀ ਸਥਿਤੀ ਖਰਾਬ ਹੋ ਗਈ ਸੀ। ਇਨ੍ਹਾਂ ਮਜ਼ਦੂਰਾਂ ਦਾ ਕੰਮ ਕਾਜ ਠੱਪ ਹੋ ਗਿਆ ਸੀ। ਇਨ੍ਹਾਂ ਕੋਲ ਪੇਟ ਭਰਨ ਲਈ ਰਾਸ਼ਨ ਵੀ ਨਹੀਂ ਸੀ। ਅਜਿਹੇ ਮੁਸ਼ਕਲ ਸਮੇਂ ‘ਚ ਬਹੁਤੇ ਮਜ਼ਦੂਰ ਤਾਂ ਕਈ ਸੌ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਪਾਹੁੰਚ ਗਏ। ਪਰ ਕਈ ਇੱਥੇ ਹੀ ਆਵਾਜਾਈ ਚਾਲੂ ਹੋਣ ਦੀ ਉਡੀਕ ਕਰ ਰਹੇ ਸਨ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਨੂੰ ਮਨਜ਼ੂਰੀ ਦਿੱਤੀ ਸੀ। ਇਸੇ ਸਬੰਧ ‘ਚ ਅੱਜ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਲੰਧਰ ਤੋਂ ਪਹਿਲੀ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ।

RELATED ARTICLES
POPULAR POSTS