ਕਿਹਾ, ਹੁਣ ਸਾਈਰਨ ਤੇ ਹੂਟਰ ਵੀ ਨਹੀਂ ਵੱਜਣਗੇ
ਐਨਆਰਆਈ ਤੇ ਸੈਨਿਕਾਂ ਦੇ ਕੇਸਾਂ ਲਈ ਮੁਹਾਲੀ ਵਿਚ ਸਪੈਸ਼ਲ ਅਦਾਲਤ ਬਣਾਉਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ 100 ਦਿਨ ਦਾ ਲੇਖਾ ਜੋਖਾ ਦੱਸਦਿਆਂ ਕਿਹਾ ਕਿ ਹੁਣ “ਇੱਕ ਪਰਿਵਾਰ ਇੱਕ ਨੌਕਰੀ ‘ਤੇ ਅਮਲ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗਾ। ਇਸ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਲਾਲ ਬੱਤੀ ਖ਼ਤਮ ਕਰਨ ਤੋਂ ਬਾਅਦ ਸਾਇਰਨ ਤੇ ਹੂਟਰ ਵੀ ਨਹੀਂ ਵੱਜਣਗੇ ਕਿਉਂਕਿ ਹੁਣ ਸਾਇਰਨਾਂ ਤੇ ਹੂਟਰਾਂ ‘ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਐਸਵਾਈਐਲ ਦੇ ਮਸਲੇ ‘ਤੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਵਾਧੂ ਪਾਣੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਚਾਇਤਾਂ ਨੂੰ ਜੁਡੀਸ਼ੀਅਲ ਅਧਿਕਾਰ ਦੇਣ ਦੀ ਤਜਵੀਜ਼ ‘ਤੇ ਵੀ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਐਨਆਰਆਈਜ਼ ਤੇ ਸੈਨਿਕਾਂ ਦੇ ਕੇਸਾਂ ਲਈ ਮੁਹਾਲੀ ਵਿਚ ਸਪੈਸ਼ਲ ਅਦਾਲਤ ਬਣਾਈ ਜਾਵੇ। ਇਸ ਵਿਚ ਹਰ ਰੋਜ਼ ਕੇਸਾਂ ਦੀ ਸੁਣਵਾਈ ਹੋਵੇ। ਉਨ੍ਹਾਂ ਕਿਹਾ ਕਿ ਐਨਆਰਆਈਜ਼ ਤੇ ਸੈਨਿਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਅਦਾਲਤ ਜ਼ਰੂਰੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …