ਅੰਬਾਨੀ ਤੇ ਸ਼ਾਹ ਨਾਲ ਕੈਪਟਨ ਦੀਆਂ ਫੋਟੋਆਂ ਵੀ ਦਿਖਾਈਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਫਿਰ ਸਿਆਸੀ ਹਮਲਾ ਬੋਲਿਆ ਹੈ। ਅਮਰਿੰਦਰ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਸਿੱਧੂ ਦੀ ਇਹ ਪਹਿਲੀ ਪ੍ਰਤੀਕਿਰਿਆ ਹੈ। ਜਿਸ ਵਿਚ ਸਿੱਧੂ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਅਮਰਿੰਦਰ ਹੀ ਹਨ ਅਤੇ ਉਨ੍ਹਾਂ ਨੇ ਹੀ ਪੰਜਾਬ ਦੀ ਕਿਸਾਨੀ ’ਚ ਅੰਬਾਨੀ ਨੂੰ ਲੈ ਕੇ ਆਂਦਾ। ਸਿੱਧੂ ਨੇ ਕਿਹਾ ਕਿ ਅਮਰਿੰਦਰ ਨੇ ਇਕ-ਦੋ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਦਿੱਤਾ। ਸਿੱਧੂ ਨੇ ਕੈਪਟਨ ਅਮਰਿੰਦਰ ਦੀਆਂ ਪੁਰਾਣੀਆਂ ਵੀਡੀਓ ਵੀ ਸ਼ੇਅਰ ਕੀਤੀਆਂ, ਜਿਸ ਵਿਚ ਕੈਪਟਨ ਖੇਤੀ ’ਚ ਪ੍ਰਾਈਵੇਟ ਭਾਗੀਦਾਰੀ ਦੀ ਵਕਾਲਤ ਕਰ ਰਹੇ ਹਨ। ਸਿੱਧੂ ਨੇ ਨਾਲ ਹੀ ਅਮਰਿੰਦਰ ਦੀਆਂ ਅਮਿਤ ਸ਼ਾਹ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨਾਲ ਫੋਟੋਆਂ ਵੀ ਜਾਰੀ ਕੀਤੀਆਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰੂ ਵੀ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ ਦੱਸਿਆ ਸੀ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …